ਬੀ.ਐਸ.ਐਫ. ਵੱਲੋਂ 9 ਪੈਕਟ ਹੈਰੋਇਨ ਤੇ ਇਕ ਪਿਸਟਲ ਸਮੇਤ ਸਮਗਲਰ ਗ੍ਰਿਫ਼ਤਾਰ

ਖਾਲੜਾ (ਤਰਨ ਤਾਰਨ), 14 ਮਾਰਚ (ਸ.ਬ.) ਬੀ.ਐਸ.ਐਫ. ਨੇ ਅੱਜ ਤੜਕਸਾਰ ਸਾਢੇ ਤਿੰਨ ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਉਂ ਸੁੱਟੀ ਗਈ 9 ਪੈਕਟ ਹੈਰੋਇਨ (9 ਕਿੱਲੋ) ਤੇ ਇਕ ਵਿਦੇਸ਼ੀ ਪਿਸਟਲ ਬਰਾਮਦ ਕੀਤੀ ਹੈ| ਇਹ ਹੈਰੋਇਨ ਪਾਕਿਸਤਾਨੀ ਸਮਗਲਰਾਂ ਵੱਲੋਂ ਕੰਡਿਆਲੀ ਤਾਰ ਦੇ ਉੱਪਰੋਂ ਸੁੱਟੀ ਗਈ ਸੀ ਤੇ ਇਸ ਨੂੰ ਲੈਣ ਆਏ ਭਾਰਤੀ ਸਮਗਲਰ ਬਲਬੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਅੰਮ੍ਰਿਤਸਰ ਨੂੰ ਬੀ.ਐਸ.ਐਫ. ਨੇ ਗ੍ਰਿਫ਼ਤਾਰ ਕਰ ਲਿਆ ਹੈ| ਇਹ ਬਰਾਮਦਗੀ ਬੀ.ਐਸ.ਐਫ. ਦੀ 87 ਬਟਾਲੀਅਨ ਨੇ ਬੁਰਜ ਨੰਬਰ 139/10 ਨੇੜੇ ਖਾਲੜਾ ਤੋਂ ਕੀਤੀ ਹੈ|

Leave a Reply

Your email address will not be published. Required fields are marked *