ਬੀ. ਐੈਸ. ਐੈਫ. ਜਵਾਨ ਨੇ ਆਪਣੇ ਹੀ ਸਾਥੀ ਨੂੰ ਮਾਰੀ ਗੋਲੀ

ਸ਼੍ਰੀਨਗਰ, 28 ਨਵੰਬਰ (ਸ.ਬ.) ਜੰਮੂ ਕਸ਼ਮੀਰ ਦੇ ਬਾਂਡੀਪੋਰਾ ਜ਼ਿਲੇ ਵਿੱਚ ਸੀਮਾ ਸੁਰੱਖਿਆ ਫੋਰਸ ਦੇ ਇਕ ਜਵਾਨ ਨੂੰ ਉਸ ਦੇ ਹੀ ਸਾਥੀ ਨੇ ਗੋਲੀ ਮਾਰ ਦਿੱਤੀ| ਗੋਲੀ ਲੱਗਣ ਤੋਂ ਜਵਾਨ ਦੀ ਮੌਤ ਹੋ ਗਈ| ਸੂਤਰਾਂ ਅਨੁਸਾਰ ਮਾਰਿਆ ਗਿਆ ਜਵਾਨ ਚੰਦਰਭਾਨ ਹਰਿਆਣਾ ਦਾ ਰਹਿਣ ਵਾਲਾ ਹੈ| ਮੇਂਢਰ ਬਾਂਦੀਪੋਰਾ ਦੇ ਫੌਜ ਕੈਂਪ ਵਿੱਚ ਕਲ੍ਹ ਰਾਤ ਉਸ ਦੀ ਆਪਣੇ ਹੀ ਸਾਥੀ ਰਵਿੰਦਰ ਸਿੰਘ ਨਾਲ ਕਿਸੇ ਗੱਲ ਤੇ ਬਹਿਸ ਹੋ ਗਈ| ਜਿਸ ਤੋਂ ਬਾਅਦ ਰਵਿੰਦਰ ਨੇ ਚੰਦਰਭਾਨ ਨੂੰ ਗੋਲੀ ਮਾਰ ਦਿੱਤੀ| ਸੂਤਰਾਂ ਨੇ ਦੱਸਿਆ ਕਿ ਦੋਸ਼ੀ ਜਵਾਨ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *