ਬੀ ਕੇ ਐਮ ਸਕੂਲ ਵਿੱਚ ਬੱਚਿਆਂ ਨੇ ਨਵੀਂ ਕਰੰਸੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ

ਪੰਚਕੂਲਾ, 29 ਨਵੰਬਰ (ਸ.ਬ.) ਪੰਚਕੂਲਾ ਦੇ ਸੈਕਟਰ 9 ਵਿੱਚ ਸਥਿਤ ਬੀ ਕੇ ਐਮ ਵਿਸ਼ਵਾਸ ਸਕੂਲ ਵਿੱਚ ਕਿੰਡਰਗਾਰਡਨ ਦੇ ਵਿਦਿਆਰਥੀਆਂ ਨੂੰ ਨਵੀਂ ਕਰੰਸੀ ਦੀ ਜਾਣਕਾਰੀ ਦਿੱਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਨੀਲਿਮਾ ਨੇ ਦੱਸਿਆ ਕਿ ਇਸ ਮੌਕੇ ਨਵੀਂ ਕਰੰਸੀ ਸਬੰਧੀ ਵਿਦਿਆਰਥੀਆਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ|
ਇਸ ਮੌਕੇ ਬੱਚੇ ਆਪਣੇ ਟਿਫਿਨ ਵਿਚ ਵੈਜੀਟੇਬ ਸੈਂਡਵਿਚ ਲੈ ਕੇ ਆਏ ਸਨ| ਜਿਸਦਾ ਮਕਸਦ ਉਹਨਾਂ ਨੂੰ ਸਬਜੀਆਂ ਦੀ ਪਹਿਚਾਣ ਕਰਵਾਉਣਾ ਅਤੇ ਉਹਨਾਂ ਸਬਜੀਆਂ ਨੂੰ ਖਾਣ ਦੀ ਆਦਤ ਪਾਉਣਾ ਸੀ| ਇਸ ਮੌਕੇ ਸੀਨੀਅਰ ਵਿਦਿਆਰਥੀਆਂ ਦੇ ਚਿਤਰ ਲੇਖਣ ਮੁਕਾਬਲੇ ਵੀ ਕਰਵਾਏ ਗਏ|

Leave a Reply

Your email address will not be published. Required fields are marked *