ਬੀ ਸੀ ਸੀ ਆਈ ਅਤੇ ਸੂਬਾਈ ਕ੍ਰਿਕੇਟ ਐਸੋਸੀਏਸ਼ਨਾਂ ਵਿੱਚ ਤਨਾਅ

ਸੁਪ੍ਰੀਮ ਕੋਰਟ ਨੇ ਕੁੱਝ ਬਦਲਾਵਾਂ ਦੇ ਨਾਲ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਨਵੇਂ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ| ਇਸ ਨਾਲ ਲੱਗਦਾ ਹੈ ਕਿ ਛੇਤੀ ਹੀ ਨਵੇਂ ਅਹੁਦੇਦਾਰਾਂ ਦੇ ਨਾਲ ਬੀਸੀਸੀਆਈ ਕੰਮ ਕਰਦੀ ਨਜ਼ਰ ਆ ਜਾਵੇਗੀ| ਲੋਢਾ ਕਮੇਟੀ ਦੀਆਂ ਕੁੱਝ ਸਿਫਾਰਿਸ਼ਾਂ ਨੂੰ ਲੈ ਕੇ ਬੀਸੀਸੀਆਈ ਅਤੇ ਰਾਜ ਕ੍ਰਿਕੇਟ ਐਸੋਸੀਏਸ਼ਨਾਂ ਵਿੱਚ ਵਿਰੋਧ ਦੇ ਸੁਰ ਉਠਦੇ ਰਹੇ ਸਨ| ਇਸ ਵਿੱਚ ਖਾਸ ਤੌਰ ਤੇ ਇੱਕ ਰਾਜ ਇੱਕ ਮਤ, ਕੂਲਿੰਗ ਆਫ ਪੀਰੀਅਡ ਅਤੇ ਅਹੁਦੇਦਾਰਾਂ ਦੀ ਉਮਰ ਦੀ ਸੀਮਾ ਸ਼ਾਮਿਲ ਸਨ| ਇਹਨਾਂ ਵਿਚੋਂ ਇੱਕ ਰਾਜ ਅਤੇ ਇੱਕ ਮਤ ਨੂੰ ਬਦਲ ਕੇ ਮੁੰਬਈ, ਵਿਦਰਭ, ਸੌਰਾਸ਼ਟਰ , ਬੜੌਦਾ ਦੇ ਨਾਲ ਰੇਲਵੇ ਅਤੇ ਫੌਜ ਨੂੰ ਮਤ ਦਾ ਅਧਿਕਾਰ ਦੇ ਦਿੱਤਾ ਗਿਆ ਹੈ| ਇਸ ਤੋਂ ਇਲਾਵਾ, ਕੂਲਿੰਗ ਆਫ ਪੀਰੀਅਡ ਨੂੰ ਇੱਕ ਕਾਰਜਕਾਲ ਦੀ ਬਜਾਏ ਦੋ ਕਾਰਜਕਾਲ ਤੋਂ ਬਾਅਦ ਕਰ ਦਿੱਤਾ ਗਿਆ ਹੈ| ਇਸ ਨਾਲ ਲੱਗਦਾ ਹੈ ਕਿ ਸੁਪ੍ਰੀਮ ਕੋਰਟ ਨੇ ਜੇਕਰ ਇਹ ਗੱਲਾਂ ਜੁਲਾਈ 2016 ਵਿੱਚ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਸਵੀਕਾਰ ਕਰ ਲੈਣ ਦੇ ਸਮੇਂ ਹੀ ਮੰਨ ਲਈ ਹੁੰਦੀ ਤਾਂ ਵਿਨੋਦ ਰਾਏ ਦੀ ਪ੍ਰਧਾਨਗੀ ਵਾਲੀ ਅਨੁਸ਼ਾਸਕਾਂ ਦੀ ਕਮੇਟੀ ਨੂੰ ਇੰਨੇ ਲੰਬੇ ਸਮੇਂ ਤੱਕ ਰੱਖਣ ਦੀ ਜ਼ਰੂਰਤ ਹੀ ਨਹੀਂ ਪੈਂਦੀ| ਸਾਬਕਾ ਚੀਫ ਜਸਟਿਸ ਆਰ ਐਮ ਲੋਢਾ ਨੇ ਉਨ੍ਹਾਂ ਦੀਆਂ ਸਿਫਾਰਿਸ਼ਾਂ ਵਿੱਚ ਕੀਤੇ ਬਦਲਾਵਾਂ ਤੇ ਰੋਸ ਜਾਹਿਰ ਤਾਂ ਕੀਤੀ ਹੈ| ਉਹ ਕਹਿੰਦੇ ਹਨ ਕਿ ਜਦੋਂ ਕੋਰਟ ਨੇ ਸਿਫਾਰਸ਼ਾਂ ਸਵੀਕਾਰ ਕਰ ਲਈਆਂ ਅਤੇ ਇਨ੍ਹਾਂ ਨੂੰ ਲਾਗੂ ਕਰਾਉਣ ਲਈ ਕਮੇਟੀ ਵੀ ਬਣਾ ਦਿੱਤੀ ਗਈ ਤਾਂ ਇਸਦੇ ਦੋ ਸਾਲ ਬਾਅਦ ਸਿਫਾਰਸ਼ਾਂ ਵਿੱਚ ਬਦਲਾਵ ਕਰਨਾ ਉਚਿਤ ਨਹੀਂ ਲੱਗਦਾ| ਬਿਹਾਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਆਦਿਤਿਅ ਵਰਮਾ ਵੱਲੋਂ ਅਗਸਤ 2013 ਵਿੱਚ ਆਈਪੀਐਲ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਦਰਜ ਪਟੀਸ਼ਨ ਦਾ ਇਹ ਨਤੀਜਾ ਹੈ| ਇਸ ਮੰਗ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਜਸਟਿਸ ਮੁਕੁਲ ਮੁਦਗਲ ਦੀ ਪ੍ਰਧਾਨਗੀ ਵਿੱਚ ਕਮਿਸ਼ਨ ਦਾ ਗਠਨ ਕੀਤਾ| ਇਸਦੀ ਜਾਂਚ ਨਾਲ ਬੀਸੀਸੀਆਈ ਵਿੱਚ ਹਿਤਾਂ ਦਾ ਟਕਰਾਓ ਵਿੱਚ ਵੱਡੀ ਬਿਮਾਰੀ ਦਿਖੀ ਅਤੇ ਪਾਰਦਰਸ਼ਤਾ ਦੀ ਕਮੀ ਵੀ ਦੇਖੀ ਗਈ| ਇਸ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਲੋਢਾ ਦੀ ਪ੍ਰਧਾਨਗੀ ਵਿੱਚ ਕਮਿਸ਼ਨ ਦਾ ਗਠਨ ਕੀਤਾ| ਇਸ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਕੋਰਟ ਨੇ ਬੀਸੀਸੀਆਈ ਅਤੇ ਰਾਜ ਐਸੋਸੀਏਸ਼ਨ ਨੂੰ ਇਨ੍ਹਾਂ ਨੂੰ ਲਾਗੂ ਕਰਨ ਲਈ ਦੋ ਸਮਾਂ ਸੀਮਾਵਾਂ ਦਿੱਤੀਆਂ| ਦੋਵਾਂ ਮੌਕਿਆਂ ਤੇ ਸਮੱਸਿਆ ਦਾ ਕੋਈ ਹੱਲ ਨਾ ਨਿਕਲਣ ਤੇ 30 ਜਨਵਰੀ ਨੂੰ ਤਿੰਨ ਮੈਂਬਰੀ ਅਨੁਸ਼ਾਸਕਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ|
ਪਰ ਇਸ ਕਮੇਟੀ ਦੇ ਗਠਨ ਤੋਂ ਬਾਅਦ ਵੀ ਬੀਸੀਸੀਆਈ ਅਤੇ ਰਾਜ ਕ੍ਰਿਕੇਟ ਐਸੋਸੀਏਸ਼ਨ ਦਾ ਕੁੱਝ ਸਿਫਾਰਿਸ਼ਾਂ ਤੇ ਇਤਰਾਜ ਬਣਿਆ ਰਿਹਾ| ਨਵਾਂ ਸੰਵਿਧਾਨ ਲਾਗੂ ਹੋਣ ਨਾਲ ਮੌਜੂਦਾ ਕਾਰਜਵਾਹਕ ਪ੍ਰਧਾਨ ਸੀਕੇ ਖੰਨਾ, ਸਕੱਤਰ ਅਮਿਤਾਭ ਚੌਧਰੀ ਅਤੇ ਖਜਾਨਚੀ ਅਨਿਰੁੱਧ ਚੌਧਰੀ ਦੀ ਵਾਪਸੀ ਅਸੰਭਵ ਹੈ| ਠੀਕ ਹੈ ਕਿ ਬੀਸੀਸੀਆਈ ਵਿੱਚ ਨਵੇਂ ਅਹੁਦੇਦਾਰ ਦਿਖ ਸਕਦੇ ਹਨ ਪਰ ਇਸ ਤੋਂ ਵੀ ਜਰੂਰੀ ਕੰਮ ਕਰਨ ਦੇ ਢੰਗ ਵਿੱਚ ਬਦਲਾਵ ਆਉਣਾ ਹੈ|
ਰਵਿੰਦਰ ਸਹਿਗਲ

Leave a Reply

Your email address will not be published. Required fields are marked *