ਬੀ.ਸੀ.ਸੀ.ਆਈ. ਦੀ ਸੋਧ ਪਟੀਸ਼ਨ ਵੀ ਖਾਰਜ

ਨਵੀਂ ਦਿੱਲੀ, 17 ਦਸੰਬਰ (ਸ.ਬ.) ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਸੁਪਰੀਮ ਕੋਰਟ ਤੋਂ ਇਕ ਵਾਰ ਫਿਰ ਝਟਕਾ ਲੱਗਾ ਹੈ ਅਤੇ ਚੋਟੀ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਬੋਰਡ ਦੀ ਸੋਧ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ| ਚੋਟੀ ਦੀ ਅਦਾਲਤ ਨੇ ਦੇਸ਼ ਵਿੱਚ ਕ੍ਰਿਕਟ ਪ੍ਰਸ਼ਾਸਨ ਵਿੱਚ ਸੁਧਾਰ ਲਿਆਉਣ ਲਈ ਜਸਟਿਸ ਆਰ.ਐਮ.ਲੋਢਾ ਕਮੇਟੀ ਦਾ ਗਠਨ ਕੀਤਾ ਸੀ| ਜਿਸ ਤੋਂ ਬਾਅਦ ਉਸ ਨੇ ਕੁਝ ਸਿਫਾਰਿਸ਼ਾਂ ਨੂੰ ਬੀ.ਸੀ.ਸੀ.ਆਈ. ਨੂੰ ਲਾਗੂ ਕਰਨ ਲਈ ਕਿਹਾ, ਪਰ ਬੀ.ਸੀ.ਸੀ.ਆਈ. ਨੇ ਕੁਝ ਸਿਫਾਰਿਸ਼ਾਂ ਦਾ ਵਿਰੋਧ ਕੀਤਾ| ਬੋਰਡ ਨੇ ਅਦਾਲਤ ਵਿੱਚ ਸੋਧ ਪਟੀਸ਼ਨ ਵੀ ਦਿੱਤੀ ਸੀ, ਜਿਸ ਨੂੰ ਉਸ ਨੇ ਰੱਦ ਕਰ ਦਿੱਤਾ| ਸੋਧ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਬੀ.ਸੀ.ਸੀ.ਆਈ. ਦੀਆਂ ਮੁਸ਼ਕਿਲਾਂ ਕਾਫੀ ਹੱਦ ਤੱਕ ਵਧ ਸਕਦੀਆਂ ਹਨ ਕਿਉਂਕਿ ਹੁਣ ਬੋਰਡ ਕੋਲ ਕੋਈ ਕਾਨੂੰਨੀ ਬਦਲ ਨਹੀਂ ਹੈ| ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਨੂੰ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨਾ ਹੀ ਹੋਵੇਗਾ|
ਕੁਝ ਦਿਨ ਪਹਿਲਾਂ ਹੀ ਅਦਾਲਤ ਨੇ ਬੀ.ਸੀ.ਸੀ.ਆਈ. ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਸੋਧ ਪਟੀਸ਼ਨ ਦਾਖਲ ਕੀਤੀ ਸੀ| ਜ਼ਿਕਰਯੋਗ ਹੈ ਕਿ ਅਦਾਲਤ ਨੇ 18 ਜੁਲਾਈ ਨੂੰ ਬੀ.ਸੀ.ਸੀ.ਆਈ. ਨੂੰ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਸੀ|

Leave a Reply

Your email address will not be published. Required fields are marked *