ਬੀ. ਸੀ. ਸੀ. ਆਈ. ਨੇ ਵਿਰਾਟ ਦੇ ਸਿਹਤਮੰਦ ਹੋਣ ਦਾ ਕੀਤਾ ਐਲਾਨ

ਬੇਂਗਲੁਰੂ, 13 ਅਪ੍ਰੈਲ (ਸ.ਬ.) ਟੀ-20 ਵਿਚ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ| ਦਰਅਸਲ ਵਿਰਾਟ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਕਿਉਂਕਿ ਵਿਰਾਟ ਟੀ-20 ਵਿਚ ਖੇਡਣ ਲਈ ਫਿੱਟ ਹੋ ਗਏ ਹਨ| ਇਸ ਦੌਰਾਨ ਉਹ ਮੁੰਬਈ ਦੇ ਖਿਲਾਫ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਟੀਮ ਦਾ ਹਿੱਸਾ ਬਣਨਗੇ|
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਨੇ ਅੱਜ ਇਸ ਦੀ ਪੁਸ਼ਟੀ ਕਰ ਦਿੱਤੀ| ਬੋਰਡ ਨੇ ਦੱਸਿਆ ਕਿ ਭਾਰਤੀ ਕਪਤਾਨ ਵਿਰਾਟ ਮੈਚ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਨ| ਵਿਰਾਟ ਨੂੰ ਭਾਰਤ ਅਤੇ ਆਸਟਰੇਲੀਆ ਵਿਚ ਹੋਈ ਟੈਸਟ ਲੜੀ ਦੌਰਾਨ ਮੋਢੇ ਵਿਚ ਸੱਟ ਲੱਗ ਗਈ ਸੀ| ਬੀ. ਸੀ. ਸੀ. ਆਈ. ਨੇ ਆਪਣੇ ਜਾਰੀ ਬਿਆਨ ਵਿਚ ਕਿਹਾ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਇਹ ਪੁਸ਼ਟੀ ਕੀਤੀ ਹੈ ਕਿ ਭਾਰਤ ਅਤੇ ਬੰਗਲੌਰ ਦੇ ਕਪਤਾਨ ਨੇ ਮੈਚ ਖੇਡਣ ਲਈ ਜ਼ਰੂਰੀ ਫਿੱਟਨੇਸ ਹਾਸਲ ਕਰ ਲਈ ਹੈ| ਉਹ 14 ਅਪ੍ਰੈਲ ਨੂੰ ਮੁੰਬਈ ਦੇ ਖਿਲਾਫ ਬੰਗਲੌਰ ਵਿਚ ਹੋਣ ਵਾਲੇ ਅਗਲੇ ਮੈਚ ਲਈ ਉਪਲੱਬਧ ਰਹਿਣਗੇ| ਉਨ੍ਹਾਂ ਨੇ ਕਿਹਾ ਕਿ ਭਾਰਤੀ ਕਪਤਾਨ ਦੇ ਸੱਜੇ ਮੋਢੇ ਤੇ ਸੱਟ ਲੱਗਣ ਤੋਂ ਬਾਅਦ ਉਹ    ਰਿਹੈਬਿਲਿਟੇਸ਼ਨ ਪ੍ਰਕਿਰਿਆ ਨਾਲ ਗੁਜਰ ਰਹੇ ਸਨ ਅਤੇ ਹੁਣ ਟੀ-20 ਖੇਡਣ ਲਈ ਪੁਰੀ ਤਰ੍ਹਾ ਫਿੱਟ ਹਨ| ਵਿਰਾਟ ਨੇ ਵੀ ਇਸ ਬਾਰੇ ਕੁੱਝ ਦਿਨ ਪਹਿਲਾ ਆਪਣਾ ਇਕ ਵੀਡੀਓ ਪੋਸਟ ਕਰ ਕੇ ਕਿਹਾ ਸੀ ਕਿ ਉਹ ਸੰਭਾਵੀ 14 ਅਪ੍ਰੈਲ ਨੂੰ ਮੈਚ ਵਿਚ ਖੇਡਣ ਉਤਰਣਗੇ|

Leave a Reply

Your email address will not be published. Required fields are marked *