ਬੀ.ਸੀ.ਸੀ.ਆਈ. ਨੇ ਸਮਿੱਥ ਤੇ ਵਾਰਨਰ ਤੇ ਆਈ.ਪੀ.ਐਲ. 2018 ਵਿੱਚ ਹਿੱਸਾ ਲੈਣ ਤੇ ਲਗਾਈ ਰੋਕ

ਮੁੰਬਈ, 28 ਮਾਰਚ (ਸ.ਬ.) ਦੱਖਣੀ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਵਿੱਚ ਹੋਈ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਆਸਟ੍ਰੇਲੀਆ ਨੇ ਸਟੀਵ ਸਮਿੱਥ, ਡੇਵਿਡ ਵਾਰਨਰ ਤੇ ਇਕ ਸਾਲ ਤੇ ਬੈਨਕ੍ਰਾਫਟ ਤੇ 9 ਮਹੀਨਿਆਂ ਦਾ ਬੈਨ ਲਗਾਇਆ ਹੈ| ਇਸ ਦੇ ਨਾਲ ਹੀ ਬੀ.ਸੀ.ਸੀ.ਆਈ. ਨੇ ਸਟੀਵ ਸਮਿੱਥ ਤੇ ਡੇਵਿਡ ਵਾਰਨਰ ਤੇ ਵੀ ਆਈ.ਪੀ.ਐਲ. 2018 ਸੀਜ਼ਨ 11ਵੇਂ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਹੈ| ਇਸ ਸਬੰਧੀ ਆਈ.ਪੀ.ਐਲ. ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਐਲਾਨ ਕੀਤਾ|

Leave a Reply

Your email address will not be published. Required fields are marked *