ਬੁਖਾਰ, ਖੰਘ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਦਾ ਪਹਿਲਾਂ ਕੋਵਿਡ ਟੈਸਟ ਕਰਾਉਣਾ ਜਰੂਰੀ : ਡਾਕਟਰ ਸੰਗੀਤਾ

ਡੇਰਾਬਸੀ, 12 ਸਤੰਬਰ (ਸ.ਬ.) ਡੇਰਾਬਸੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਗੀਤਾ ਜੈਨ ਨੇ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਕੰਮ ਕਰਦੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਹਿਦਾJਤ ਜਾਰੀ ਕੀਤੀ ਹੈ ਕਿ ਕਲੀਨਿਕਾਂ ਵਿਚ ਬੁਖਾਰ, ਖੰਘ ਦੀ ਦਵਾਈ ਲੈਣ ਵਾਲੇ ਮਰੀਜਾਂ ਦਾ ਕੋਵਿਡ ਟੈਸਟ ਕਰਾਉਣਾ ਜਰੂਰੀ ਬਣਾਇਆ ਜਾਵੇ ਤਾਂ ਜੋ ਕਿ ਇਸ ਮਹਾਂਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ| ਉਹਨਾਂ ਵਲੋਂ ਪਿੰਡਾ ਦੇ ਪੰਚਾਂ, ਂ ਸਰਪੰਚਾਂ, ਗੈਰ ਸਰਕਾਰੀ ਸਗੰਠਨਾ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਖਾਤਮੇ ਲਈ ਅੱਗੇ ਆਉਣ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਆਪੋ ਆਪਣੇ ਇਲਾਕਿਆਂ ਵਿਚ ਕੋਵਿਡ-19 ਦੇ ਵੱਧ ਤੋਂ ਵੱਧ ਟੈਸਟ ਕਰਵਾਉਣ ਤਾਂ ਜੋ ਕਿ ਲੈਵਲ-1 ਤੇ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ|

Leave a Reply

Your email address will not be published. Required fields are marked *