ਬੁਢਾਪਾ, ਵਿਧਵਾ, ਅਪੰਗਤਾ ਪੈਨਸ਼ਨ ਸਰਟੀਫਿਕੇਟ ਵੰਡੇ: ਧਨੋਆ

ਐਸ. ਏ. ਐਸ ਨਗਰ, 28 ਅਗਸਤ (ਸ.ਬ.) ਕੌਂਸਲਰ ਸਤਵੀਰ ਸਿੰਘ ਧਨੋਆ ਵੱਲੋਂ ਆਪਣੇ ਵਾਰਡ ਵਿੱਚ ਘਰੋ ਘਰੀ ਜਾ ਘਰ ਜਾ ਕੇ ਬੁਢਾਪਾ, ਵਿਧਵਾ, ਅਪੰਗਤਾ ਪੈਨਸ਼ਨ ਲਈ ਆਪ ਫਾਰਮ ਭਰਕੇ ਲੋੜਵੰਦਾਂ ਦੀਆਂ ਪੈਨਸ਼ਨਾਂ ਲਗਵਾਈਆਂ ਗਈਆਂ ਹਨ ਅਤੇ ਇਸ ਸੰਬੰਧੀ ਪੈਨਸ਼ਨ ਸਰਟੀਫਿਕੇਟ ਲਾਭਪਾਤਰੀਆਂ ਨੂੰ ਦਿੱਤੇ ਗਏ ਹਨ| ਸ੍ਰ ਧਨੋਆ ਨੇ ਦੱਸਿਆ ਕਿ ਬਲਬੀਰ ਚੰਦ, ਨਸੀਬ ਕੌਰ, ਕ੍ਰਿਸ਼ਨਾ ਦੇਵੀ, ਅਮਰਜੀਤ ਕੌਰ, ਸੁਮਨਜੀਤ ਕੌਰ ਆਦਿ ਦੇ ਪੈਂਸ਼ਨ ਸਰਟੀਫਿਕੇਟ ਦਿੱਤੇ ਗਏ ਹਨ| ਉਹਨਾਂ ਕਿਹਾ ਕਿ ਜੋ ਵੀ ਸੱਜਣ ਬੁਢਾਪਾ ਪੈਨਸ਼ਨ ਆਦਿ ਲਈ ਅਪਲਾਈ ਕਰਨਾ ਚਾਹੁੰਦਾ ਹੋਵੇ ਉਹ ਉਹਨਾਂ ਕੋਲੋਂ ਲੋੜੀਂਦਾ ਫਾਰਮ ਲੈ ਕੇ ਉਹਨਾਂ ਨੂੰ ਫਾਰਮ ਭਰਕੇ ਦੇ ਸਕਦਾ ਹੈ ਤਾਂ ਜੋ ਸਬੰਧਿਤ ਮਹਿਕਮੇ ਕੋਲੋਂ ਪੈਨਸ਼ਨ ਲਗਵਾ ਕੇ ਦਿੱਤੀ ਜਾ ਸਕੇ| ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਬੁਢਾਪਾ, ਵਿਧਵਾ, ਅਪੰਗਤਾ ਪੈਨਸ਼ਨ ਹਰੇਕ ਮਹੀਨੇ ਦੇ ਪਹਿਲੇ ਹਫਤੇ ਲਾਭਪਾਤਰੀਆਂ ਦੇ ਅਕਾਊਂਟ ਵਿੱਚ ਭੇਜਣ ਦੇ ਪ੍ਰਬੰਧ ਕੀਤੇ ਜਾਣ|

Leave a Reply

Your email address will not be published. Required fields are marked *