ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਪਿੰਡ ਨਵਾਂ ਗਰਾਉਂ ਦਾ ਆਦਰਸ਼ ਨਗਰ : ਗਰਚਾ

ਨਵਾਂਗਰਾਉਂ, 26 ਜੂਨ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਹਲਕਾ ਖਰੜ ਅਧੀਨ ਆਉਂਦੇ ਪਿੰਡ ਨਵਾਂ ਗਰਾਉਂ ਦੇ ਆਦਰਸ਼ ਨਗਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕਾਂ ਦੀ ਇੱਕ ਭਰ੍ਹਵੀਂ ਮੀਟਿੰਗ ਕੀਤੀ| ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਿਰਕਤ ਕੀਤੀ| ਬੀਬੀ ਗਰਚਾ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪਤਾ ਲੱਗਾ ਕਿ ਪਿੰਡ ਨਵਾਂ ਗਰਾਉਂ ਦਾ ਆਦਰਸ਼ ਨਗਰ ਅਜੇ ਤੱਕ ਵੀ ਆਦਰਸ਼ ਸਹੂਲਤਾਂ ਤੋਂ ਸੱਖਣਾ ਹੈ|
ਇਸ ਖੇਤਰ ਦੇ ਲੋਕਾਂ ਨੇ ਬੀਬੀ ਗਰਚਾ ਨੂੰ ਦੱਸਿਆ ਕਿ ਇੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਹਾਲਤ ਬਹੁਤ ਹੀ ਜ਼ਿਆਦਾ ਮੰਦੀ ਹੈ, ਗਲੀਆਂ ਅਤੇ ਸੜਕਾਂ ਟੁੱਟੀਆਂ ਫੁੱਟੀਆਂ ਪਈਆਂ ਹਨ| ਲੋਕਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਤਾਂ ਇੰਨੀ ਜ਼ਿਆਦਾ ਹੈ ਕਿ ਪਾਣੀ ਪਿੱਛੇ ਲੋਕਾਂ ਦਾ ਆਪਸੀ ਭਾਈਚਾਰਾ ਵੀ ਖਰਾਬ ਹੋ ਰਿਹਾ ਹੈ|
ਬੀਬੀ ਗਰਚਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਮੌਕੇ ਤੇ ਹੀ ਨਗਰ ਕੌਂਸਲ ਨਵਾਂਗਰਾਉਂ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਅਤੇ ਪਬਲਿਕ ਹੈਲਥ ਵਿਭਾਗ ਦੇ ਸਬੰਧਿਤ ਅਫ਼ਸਰਾਂ ਨਾਲ ਫ਼ੋਨ ਰਾਹੀਂ ਗੱਲਬਾਤ ਕੀਤੀ ਅਤੇ ਆਦਰਸ਼ ਨਗਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਗਲੀਆਂ ਸੜਕਾਂ ਸਬੰਧੀ ਆ ਰਹੀਆਂ ਦਿੱਕਤਾਂ ਦਾ ਜਲਦ ਤੋਂ ਜਲਦ ਹੱਲ ਕੀਤੇ ਜਾਣ ਲਈ ਕਿਹਾ| ਉਨ੍ਹਾਂ ਲੋਕਾਂ ਦੀ ਮੰਗ ਮੁਤਾਬਕ ਇਸ ਖੇਤਰ ਵਿੱਚ ਨਵੇਂ ਟਿਊਬਵੈਲ ਲਗਾਉਣ ਲਈ ਕਿਹਾ ਅਤੇ ਜਿਹੜਾ ਟਿਊਬਵੈਲ ਲੱਗ ਚੁੱਕਾ ਹੈ, ਉਸ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾ ਕੇ ਗਰਮੀ ਦੇ ਇਸ ਮੌਸਮ ਵਿਚ ਲੋਕਾਂ ਨੂੰ ਪਾਣੀ ਦੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਕਿਹਾ|
ਇਸ ਮੌਕੇ ਗੱਬਰ ਮੇਹਰ, ਦੀਪਕ ਭੰਡਾਰੀ, ਸੁੰਦਰ ਮਣੀ ਭੱਟ, ਸੋਹਣ ਸਿੰਘ, ਮਨਜੀਤ ਕੰਬੋਜ਼, ਭੁਪਿੰਦਰ ਸ਼ਰਮਾ, ਬਬੀਤਾ ਦੇਵੀ, ਵੀਨਾ ਦੇਵੀ, ਉਰਮਿਲਾ ਦੇਵੀ, ਸੁਨੀਤਾ ਦੇਵੀ, ਸਵਿੱਤਰੀ ਦੇਵੀ ਵੀ ਹਾਜਿਰ ਸਨ|

Leave a Reply

Your email address will not be published. Required fields are marked *