ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ ਪਿੰਡ ਕੁੰਭੜਾ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਸੈਕਟਰ-68 ਵਿੱਚ ਪੈਂਦਾ ਪਿੰਡ ਕੁੰਭੜਾ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ| ਜਿਸ ਕਾਰਨ ਪਿੰਡ ਵਾਸੀ ਬਹਤੁ ਪ੍ਰੇਸ਼ਾਨ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਧਾਨ ਸ. ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਪਿੰਡ ਦੇ ਤਿੰਨ ਮਿਉਂਸਪਲ ਕੌਂਸਲਰ ਹਨ ਪਰ ਫਿਰ ਵੀ ਪਿੰਡ ਦੇ ਵਿੱਚ ਵਿਕਾਸ ਕੰਮਾਂ ਦੀ ਭਾਰੀ ਘਾਟ ਹੈ| ਪਿੰਡ ਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ| ਉਹਨਾਂ ਕਿਹਾ ਕਿ ਇਸ ਪਿੰਡ ਦਾ ਤਾਂ ਲੇਬਰ ਕਾਲੋਨੀਆਂ ਨਾਲੋਂ ਵੀ ਬੁਰਾ ਹਾਲ ਹੈ| ਫਿਰਨੀ ਵਾਲੇ ਪਾਸੇ ਥੋੜਾ ਜਿਹਾ ਫੁੱਟਪਾਥ ਬਣਿਆ ਸੀ ਤਾਂ ਬਿਜਲੀ ਬੋਰਡ ਦੀਆਂ ਤਾਰਾਂ ਅਤੇ ਨਿੱਜੀ ਕੰਪਨੀ ਦੀਆਂ ਪਾਈਪਾਂ ਪਾਉਣ ਵੇਲੇ ਉਸਨੂੰ ਪੁੱਟ ਦਿਤਾ ਗਿਆ| ਇਸ ਪਿੰਡ ਵਿੱਚ ਗਲੀਆਂ-ਨਾਲੀਆਂ ਦਾ ਬੁਰਾ ਹਾਲ ਹੈ|
ਉਹਨਾਂ ਮੰਗ ਕੀਤੀ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਸੁਧਾਰੀ ਜਾਵੇ| ਪਿੰਡ ਵਿੱਚ ਵਿਕਾਸ ਕੰਮ ਕੀਤੇ ਜਾਣ, ਕਮਿਊਨਿਟੀ ਸੈਂਟਰ ਬਣਾਇਆ ਜਾਵੇ|
ਇਸ ਮੌਕੇ ਬਚਨ ਸਿੰਘ, ਲਾਲ ਸਿੰਘ, ਹਰਬੰਸ ਸਿੰਘ, ਦਲਜੀਤ ਕੌਰ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਮਨਜੀਤ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਮਾਸਟਰ ਗੁਰਚਰਨ ਸਿੰਘ, ਅਜਮੇਰ ਸਿੰਘ, ਨਾਰੰਗ ਸਿੰਘ, ਅਮਰਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *