ਬੁਨਿਆਦੀ ਸੁਵਿਧਾਵਾਂ ਵਾਸਤੇ ਤਰਸ ਰਿਹਾ ਹੈ ਫੇਜ਼-6 ਦਾ ਸਰਕਾਰੀ ਸਕੂਲ

ਬੁਨਿਆਦੀ ਸੁਵਿਧਾਵਾਂ ਵਾਸਤੇ ਤਰਸ ਰਿਹਾ ਹੈ ਫੇਜ਼-6 ਦਾ ਸਰਕਾਰੀ ਸਕੂਲ
ਸਰਕਾਰੀ ਸਕੂਲਾਂ ਦੀ ਬਦਹਾਲੀ ਕਾਰਨ ਲੋਕ ਹੁੰਦੇ ਹਨ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਲਈ ਮਜਬੂਰ: ਵਿਨੀਤ ਵਰਮਾ
ਐਸ. ਏ. ਐਸ. ਨਗਰ, 7 ਅਪ੍ਰੈਲ (ਸ.ਬ.) ਸਰਕਾਰ ਵਲੋਂ ਭਾਵੇਂ ਸਕੂਲੀ ਸਿੱਖਿਆ ਵਿੱਚ ਸੁਧਾਰ ਕਰਨ ਲਈ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਹਾਲਾਤ ਇਹ ਹਨ ਕਿ ਸਰਕਾਰੀ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਂਦੀ ਸੁਵਿਧਾਵਾਂ ਤਕ ਹਾਸਿਲ ਨਾ ਹੋਣ ਕਾਰਨ ਲੋਕਾਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਬਚੇ ਪੜ੍ਹਾਉਣ ਲਈ ਮਜਬੂਰ ਹੋਣਾ ਪੈਂਦਾ ਹੈ|
ਸਥਾਨਕ ਫੇਜ਼-6 ਵਿਚ ਚਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਸਬੰਧੀ ਜਾਣਕਾਰੀ ਦਿੰਦਿਆਂ ਵਿਨੀਤ ਵਰਮਾ ਨੇ ਕਿਹਾ ਕਿ ਇਹ ਸਕੂਲ ਦਾ ਬੁਰਾ ਹਾਲ ਹੈ| ਬੱਚਿਆਂ ਦੇ ਬਾਥਰੂਮਾਂ ਨੂੰ ਤਾਲੇ ਹੀ ਲੱਗੇ ਹੋਏ ਹਨ| ਉਥੇ ਪਾਣੀ ਦਾ ਵੀ ਪ੍ਰਬੰਧ ਨਹੀਂ | ਇਸ ਤੋਂ ਇਲਾਵਾ ਇਹ ਬਾਥਰੂਮ ਵਾਉਂਡਰੀ ਵਾਲ ਤੋਂ ਬਾਹਰ ਬਣੇ ਹੋਏ ਹਨ|
ਉਹਨਾਂ ਕਿਹਾ ਕਿ ਇਸ ਸਕੂਲ ਵਿਚ ਸਟਾਫ ਮੈਂਬਰਾਂ ਲਈ ਜੋ ਬਾਥਰੂਮ ਹਨ| ਉਸ ਵਿੱਚ ਵੀ ਪਾਣੀ ਵਾਲੀ ਟੈਂਕੀ ਨਹੀਂ| ਇਸ ਥਾਂ ਤੋਂ ਬਦਬੂ ਆਉਂਦੀ ਹੈ ਅਤੇ ਸਫਾਈ ਦੀ ਭਾਰੀ ਘਾਟ ਹੈ|  ਉਹਨਾਂ ਕਿਹਾ ਕਿ ਸਕੂਲ ਵਿਚ ਲੱਗਿਆ ਆਰ. ਓ. ਸਿਸਟਮ ਵੀ ਸ਼ੋਅਪੀਸ ਬਣਿਆ ਹੋਇਆ ਹੈ| ਇਸ ਦਾ ਕੁਨੈਕਸ਼ਨ ਹੀ ਨਹੀਂ ਲੱਗਿਆ| ਸਕੂਲ ਦੀ ਵਾਉਂਡਰੀ ਵਾਲ ਵੀ ਟੁੱਟੀ ਹੋਈ ਹੈ| ਬੱਚਿਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ| ਉਹਨਾਂ ਕਿਹਾ ਕਿ ਸਰਕਾਰੀ ਅਫਸਰ ਬੱਚਿਆਂ ਦੇ ਸਾਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਦਮਗਜੇ ਤਾਂ ਬਹੁਤ ਮਾਰਦੇ ਹਨ ਪਰ ਸਕੂਲਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੁੰਦਾ| ਇਸ ਲਈ ਇਹਨਾਂ ਸਕੂਲਾਂ ਵਿੱਚ ਬੱਚੇ ਕਿਵੇਂ ਪੜ੍ਹਨ ਆਉਣਗੇ| ਉਹਨਾਂ ਮੰਗ ਕੀਤੀ ਹੈ ਕਿ ਇਸ ਸਕੂਲ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *