ਬੁਮਰਾਹ ਆਸਟਰੇਲੀਆ ਵਨ ਡੇ ਅਤੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ, ਮੁਹੰਮਦ ਸਿਰਾਜ ਨੂੰ ਮਿਲੀ ਜਗ੍ਹਾ

ਸਿਡਨੀ, 8 ਜਨਵਰੀ (ਸ.ਬ.) ਬਿਹਤਰੀਨ ਫਾਰਮ ਵਿੱਚ ਚਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਸਟਰੇਲੀਆ ਖਿਲਾਫ ਆਗਾਮੀ ਇਕ ਰੋਜ਼ਾ ਸੀਰੀਜ਼ ਅਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ| ਬੁਮਰਾਹ ਨੇ ਆਸਟਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿੱਚ 21 ਵਿਕਟਾਂ ਲੈ ਕੇ ਭਾਰਤ ਦੀ 2-1 ਨਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ|
ਬੀ. ਸੀ. ਸੀ. ਆਈ. ਨੇ ਬਿਆਨ ਵਿੱਚ ਕਿਹਾ, ”ਗੇਂਦਬਾਜ਼ਾਂ ਤੇ ਕਾਰਜਭਾਰ ਨੂੰ ਧਿਆਨ ਵਿੱਚ ਰਖਦੇ ਹੋਏ ਉਨ੍ਹਾਂ ਨੂੰ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ| ਮੁਹੰਮਦ ਸਿਰਾਜ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਵਿੱਚ ਉਨ੍ਹਾਂ ਦੇ ਸਥਾਨ ਤੇ ਟੀਮ ਵਿੱਚ ਲਿਆ ਗਿਆ ਹੈ| ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਵੀ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ| ਸਿਰਫ 12 ਮਹੀਨਿਆਂ ਪਹਿਲੇ ਟੈਸਟ ਕ੍ਰਿਕਟ ਵਿੱਚ ਡੈਬਿਊ ਕਰਨ ਵਾਲੇ ਬੁਮਰਾਹ ਹੁਣ ਤਿੰਨੇ ਫਾਰਮੈਟ ਵਿੱਚ ਭਾਰਤ ਦੇ ਮੁੱਖ ਗੇਂਦਬਾਜ਼ ਬਣ ਗਏ ਹਨ|

Leave a Reply

Your email address will not be published. Required fields are marked *