ਬੁਰਕੀਨਾ ਫਾਸੋ ਦੇ ਪਸ਼ੂ ਬਾਜ਼ਾਰ ਵਿੱਚ ਅੰਨ੍ਹੇਵਾਹ ਗੋਲੀਬਾਰੀ, 20 ਵਿਅਕਤੀਆਂ ਦੀ ਮੌਤ

ਔਗਾਡੌਗੂ, 8 ਅਗਸਤ (ਸ.ਬ.) ਬੁਰਕੀਨਾ ਫਾਸੋ ਵਿੱਚ ਪਸ਼ੂਆਂ ਦੇ ਭੀੜ ਵਾਲੇ ਬਾਜ਼ਾਰ ਵਿਚ ਅੰਨ੍ਹੇਵਾਹ ਕੀਤੀ ਗਈ ਗੋਲੀਬਾਰੀ ਵਿੱਚ 20 ਵਿਅਕਤੀ .ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ| ਆਧਿਕਾਰਤ ਏਜੰਸੀ ਏਆਈਬੀ ਨੇ ਆਪਣੀ ਰਿਪੋਟਰ ਵਿੱਚ ਦੱਸਿਆ ਕਿ ਅੱਤਵਾਦ ਪ੍ਰਭਾਵਿਤ ਬੁਰਕੀਨਾ ਫਾਸੋ ਦੇ ਨਾਮੌਂਗੌ ਦੇ ਇਕ ਪਸ਼ੂ ਬਾਜ਼ਾਰ ਵਿਚ ਗੋਲੀਬਾਰੀ ਵਿਚ ਕਈ ਵਿਅਕਤੀ ਮਾਰੇ ਗਏ ਹਨ| ਇਕ ਸਥਾਨਕ ਸੂਤਰ ਨੇ ਕਿਹਾ, ‘ਭਾਰੀ ਹਥਿਆਰਾਂ ਨਾਲ ਲੈਸ ਲੋਕਾਂ ਨੇ ਬਾਜ਼ਾਰ ਵਿੱਚ ਹੱਲਾ ਬੋਲਿਆ ਅਤੇ ਭੀੜ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ|’ ਹਸਪਤਾਲ ਸੂਤਰਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਬਹੁਤ ਸਾਰੇ ਲੋਕ ਜਖ਼ਮੀ ਹੋਏ ਹਨ, ਉਥੇ ਹੀ ਖ਼ੇਤਰੀ ਗਵਰਨਰ ਕਰਨਲ ਸੇਦੋਊ ਸਾਨੋਊ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਦਾ ਅਭਿਆਨ ਜਾਰੀ ਹੈ|

Leave a Reply

Your email address will not be published. Required fields are marked *