ਬੁਰਕੀਨਾ ਫਾਸੋ : ਜ਼ਿਹਾਦੀ ਹਮਲੇ ਵਿੱਚ 12 ਨਾਗਰਿਕਾਂ ਦੀ ਮੌਤ

ਬੁਰਕੀਨਾ ਫਾਸੋ, 12 ਜਨਵਰੀ (ਸ.ਬ.) ਉੱਤਰੀ ਬੁਰਕੀਨਾ ਫਾਸੋ ਵਿੱਚ ਜ਼ਿਹਾਦੀ ਹਮਲੇ ਵਿੱਚ 12 ਨਾਗਰਿਕਾਂ ਦੀ ਮੌਤ ਹੋ ਗਈ| ਦੇਸ਼ ਲੰਬੇ ਸਮੇਂ ਤੋਂ ਇਸਲਾਮੀ ਹਿੰਸਾ ਨਾਲ ਜੂਝ ਰਿਹਾ ਹੈ| ਪੱਛਮੀ ਅਫਰੀਕੀ ਦੇਸ਼ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਕਈ ਸੂਬਿਆਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ| ਉਸ ਨੇ ਆਪਣੇ ਫੌਜ ਮੁਖੀ ਨੂੰ ਅਜਿਹੇ ਹਮਲਿਆਂ ਤੇ ਰੋਕ ਲਗਾਉਣ ਵਿੱਚ ਅਸਫਲ ਰਹਿਣ ਤੇ ਅਹੁਦੇ ਤੋਂ ਹਟਾ ਦਿੱਤਾ ਹੈ| ਰੱਖਿਆ ਮੰਤਰਾਲੇ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਬੰਦੂਕਧਾਰੀਆਂ ਨੇ ਪਿੰਡ ਦੇ ਇਕ ਬਾਜ਼ਾਰ ਤੇ ਦਿਨ-ਦਿਹਾੜੇ ਹਮਲਾ ਕਰ ਦਿੱਤਾ|
ਬਿਆਨ ਵਿੱਚ ਕਿਹਾ ਗਿਆ,’ਗੈਸੇਲਿਕੀ ਪਿੰਡ ਵਿੱਚ ਤਕਰੀਬਨ 30 ਅੱਤਵਾਦੀਆਂ ਨੇ ਹਮਲਾ ਕੀਤਾ| ਇਸ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ| ਇਕ ਫਾਰਮ ਹਾਊਸ, ਇਕ ਗੱਡੀ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ| ਉੱਤਰੀ ਬੁਰਕੀਨਾ ਫਾਸੋ ਵਿੱਚ ਜ਼ਿਹਾਦੀ ਹਮਲੇ 2015 ਤੋਂ ਸ਼ੁਰੂ ਹੋਏ ਹਨ ਅਤੇ ਹੌਲੀ-ਹੌਲੀ ਪੂਰਬ ਵਿੱਚ, ਟੋਗੋ ਅਤੇ ਬੇਨਿਨ ਨਾਲ ਲੱਗਦੀ ਸਰਹੱਦ ਤਕ ਫੈਲ ਗਏ ਹਨ| ਦੇਸ਼ ਵਿਸ਼ਾਲ ਸਾਹੇਲ ਖੇਤਰ ਦਾ ਹਿੱਸਾ ਹੈ, ਜੋ ਦੁਨੀਆ ਦੇ ਗਰੀਬ ਦੇਸ਼ਾਂ ਵਿੱਚੋਂ ਇਕ ਹੈ|

Leave a Reply

Your email address will not be published. Required fields are marked *