ਬੁਲਗਾਰੀਆ ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾ ਗ੍ਰਸਤ, ਦੋ ਵਿਅਕਤੀਆਂ ਦੀ ਮੌਤ

ਸੋਫਿਆ, 12 ਜੂਨ (ਸ.ਬ.) ਬੁਲਗਾਰੀਆ ਦੇ ਦੱਖਣੀ ਸ਼ਹਿਰ ਪਲੋਵਦੀਵ ਕੋਲ ਨਿਯਮਿਤ ਮੁਹਿੰਮ ਦੌਰਾਨ ਫੌਜ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਅਤੇ ਪਾਇਲਟ ਦਲ ਦਾ ਇਕ ਮੈਂਬਰ ਜ਼ਖਮੀ ਹੋ ਗਿਆ| ਬੁਲਗਾਰੀਆ ਦੇ ਰੱਖਿਆ ਮੰਤਰਾਲੇ ਅਨੁਸਾਰ ਇਹ ਦੁਰਘਟਨਾ ਬੀਤੇ ਦਿਨ ਦੀ ਹੈ| ਰੱਖਿਆ ਮੰਤਰਾਲੇ ਨੇ ਦੱਸਿਆ ਕਿ ਬੀਤੀ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ ਸਾਢੇ ਅੱਠ ਵਜੇ ਰੂਸ ਦਾ ਬਣਿਆ ਹੋਇਆ ਐਮ. ਆਈ. – 17 ਹੈਲੀਕਾਪਟਰ ਕਰੂਮੋਵੋ ਫੌਜੀ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਮਗਰੋਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ|
ਦੁਰਘਟਨਾ ਸਮੇਂ ਹੈਲੀਕਾਪਟਰ ਜ਼ਮੀਨ ਤੋਂ 50 ਮੀਟਰ ਦੀ ਉਚਾਈ ਤੇ ਸੀ| ਇਸ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ| ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਇਸ ਤਰ੍ਹਾਂ ਬੁਲਗਾਰੀਆ ਦੇ ਤਟੀ ਇਲਾਕੇ ਵਿੱਚ ਤਕੀਨੀਕੀ ਮੁਹਿੰਮ ਦੌਰਾਨ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ| ਇਸ ਵਿੱਚ ਇਕ ਅਧਿਕਾਰੀ ਦੀ ਮੌਤ ਹੋ ਗਈ ਸੀ ਜਦ ਕਿ ਦੋ ਹੋਰ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *