ਬੁਲਗਾਰੀਆ ਵਿੱਚ ਮਹਿਲਾ ਪੱਤਰਕਾਰ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ

ਇਟਲੀ, 8 ਅਕਤੂਬਰ (ਸ.ਬ.) ਬੇਸ਼ੱਕ ਪ੍ਰੈਸ ਦੀ ਆਜ਼ਾਦੀ ਲਈ ਪੂਰੀ ਦੁਨੀਆ ਰਜ਼ਾਮੰਦ ਹੈ ਪਰ ਫਿਰ ਵੀ ਦੁਨੀਆ ਭਰ ਵਿਚ ਮੌਕੇ ਦੀਆਂ ਹਾਕਮ ਧਿਰਾਂ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਜਦੋਂ ਚਾਹੁਣ ਚਿੱਟੇ ਦਿਨ ਕਤਲ ਕਰ ਰਹੀਆਂ ਹਨ| ਜਿਸ ਦੀ ਤਾਜ਼ਾ ਉਦਾਹਰਣ ਯੂਰਪੀਅਨ ਦੇਸ਼ ਬੁਲਗਾਰੀਆ ਵਿਖੇ ਦੇਖਣ ਨੂੰ ਮਿਲੀ, ਜਿੱਥੇ ਇੱਕ 30 ਸਾਲਾ ਟੀ.ਵੀ. ਪੱਤਰਕਾਰ ਵਿਕਟੋਰੀਆ ਮਰੀਨੋਵਾ ਨੂੰ ਅਪਰਾਧੀਆਂ ਨੇ ਜਬਰ-ਜ਼ਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ| ਪ੍ਰਾਪਤ ਮਿਲੀ ਜਾਣਕਾਰੀ ਮੁਤਾਬਕ ਉੱਤਰੀ ਬੁਲਗਾਰੀਆ ਦੇ ਸ਼ਹਿਰ ਰੂਸ ਦੇ ਸਥਾਨਕ ਟੀ.ਵੀ. ਚੈਨਲ ਵਿਚ ਇੱਕ ਪੱਤਰਕਾਰ ਵਜੋਂ ਕੰਮ ਕਰਨ ਵਾਲੀ ਵਿਕਟੋਰੀਆ ਮਰੀਨੋਵਾ (30) ਦੀ ਕਲ੍ਹ ਸ਼ਹਿਰ ਦੇ ਇੱਕ ਪਾਰਕ ਵਿਚ ਜਬਰ-ਜ਼ਨਾਹ ਕਰਨ ਉਪੰਰਤ ਹੱਤਿਆ ਕਰ ਦਿੱਤੀ|ਮ੍ਰਿਤਕਾ ਦੀ ਲਾਸ਼ ਪੁਲਸ ਨੂੰ ਪਾਰਕ ਵਿੱਚੋਂ ਮਿਲੀ| ਜਿੱਥਂੋ ਕਿ ਮ੍ਰਿਤਕਾ ਦਾ ਸੈੱਲ ਫੋਨ, ਕਾਰ ਦੀਆਂ ਚਾਬੀਆਂ, ਐਨਕਾਂ ਅਤੇ ਉਸ ਦੇ ਕੁਝ ਕੱਪੜੇ ਗਾਇਬ ਸਨ| ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਸਿਰ ਦੀ ਸੱਟ ਅਤੇ ਸਾਹ ਦਾ ਰੁੱਕਣਾ ਸੀ| ਰਿਪੋਰਟ ਵਿੱਚ ਜਬਰ-ਜ਼ਨਾਹ ਦੀ ਵੀ ਪੁਸ਼ਟੀ ਹੋਈ ਹੈ| ਮੀਡੀਆ ਦੇ ਮੁਤਾਬਕ ਪੱਤਰਕਾਰ ਵਿਕਟੋਰੀਆ ਮਰੀਨੋਵਾ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕੰਮ ਕਰ ਰਹੀ ਸੀ ਪਰ ਜਾਂਚ ਕਰਤਾ ਮੁਤਾਬਕ ਜ਼ੁਰਸ ਉਸ ਦੇ ਪੇਸ਼ੇ ਨਾਲ ਜੁੜਿਆ ਨਹੀਂ ਲੱਗਦਾ| ਰਿਪੋਟਰਜ਼ ਆਫ ਬਾਡਰਜ਼ ਵੱਲੋਂ ਕੀਤੇ ਪ੍ਰੈਸ ਦੀ ਆਜ਼ਾਦੀ ਉੱਤੇ ਨਵੇਂ ਵਿਸ਼ਵ ਸਰਵੇਖਣ ਅਨੁਸਾਰ ਬੁਲਗਾਰੀਆ ਯੂਰਪ ਦੇ ਸਭ ਤੋਂ ਖਰਾਬ 180 ਸੂਬਿਆਂ ਵਿੱਚੋਂ 111ਵੇਂ ਨੰਬਰ ਉੱਤੇ ਹੈ| ਬੁਲਗਾਰੀਅਨ ਦੋਸ਼ੀ ਉਹਨਾਂ ਪੱਤਰਕਾਰਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ ਜਿਹੜੇ ਕਿ ਸੱਚ ਦੀ ਆਵਾਜ਼ ਬੁਲੰਦ ਕਰਕੇ ਉਹਨਾਂ ਨੂੰ ਜਨਤਾ ਸਾਹਮਣੇ ਨੰਗਾ ਕਰਦੇ ਹਨ | ਇਹ ਅਪਰਾਧੀ ਆਪਣੇ ਕੰਮਾਂ ਲਈ ਭ੍ਰਿਸ਼ਟ ਮੀਡੀਆ ਕਰਮਚਾਰੀਆਂ ਅਤੇ ਪ੍ਰਸ਼ਾਸ਼ਨ ਦਾ ਇਸਤੇਮਾਲ ਕਰਦੇ ਹਨ|
ਬੁਲਗਾਰੀਆ ਵਿਚ ਸਥਿਤ ਯੂਰਪੀਅਨ ਪੱਤਰਕਾਰ ਯੂਨੀਅਨ ਮੁਤਾਬਕ ਖੇਤਰੀ ਅਤੇ ਸਥਾਨਕ ਮੀਡੀਆ ਦੇ ਪੱਤਰਕਾਰਾਂ ਦਾ ਅਜਿਹੀਆਂ ਘਟਨਾਵਾਂ ਵਿਚ ਖਾਸ ਤੌਰ ਤੇ ਖੁਲਾਸਾ ਹੁੰਦਾ ਹੈ| ਇਸ ਤੋਂ ਇਲਾਵਾ ਬੁਲਗਾਰੀਆ ਵਿਚ ਔਰਤਾਂ ਵਿਰੁੱਧ ਵੱਧ ਰਹੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ| ਇਟਲੀ ਦੇ ਪੱਤਰਕਾਰਾਂ ਦੀ ਜੱਥੇਬੰਦੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਨੇ ਮਰਹੂਮ ਪੱਤਰਕਾਰ ਵਿਕਟੋਰੀਆ ਮਰੀਨੋਵਾ ਦੀ ਹੋਈ ਹੱਤਿਆ ਅਤੇ ਜਬਰ-ਜ਼ਨਾਹ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਜੱਥੇਬੰਦੀ ਬੁਲਗਾਰੀਆ ਸਰਕਾਰ ਤੋਂ ਇਸ ਕੇਸ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ|

Leave a Reply

Your email address will not be published. Required fields are marked *