ਬੁਲਾਰੀਆ ਨੂੰ ਅੰਮ੍ਰਿਤਸਰ ਦੱਖਣੀ, ਮੰਜੂ ਬਾਂਸਲ ਨੂੰ ਮਾਨਸਾ ਤੇ ਸੰਜੈ ਤਲਵਾੜ ਨੂੰ ਲੁਧਿਆਣਾ ਪੂਰਬੀ ਤੋਂ ਟਿਕਟ ਮਿਲੀ

ਚੰਡੀਗੜ੍ਹ, 17 ਜਨਵਰੀ (ਸ.ਬ.) ਕਾਂਗਰਸ ਪਾਰਟੀ ਨੇ ਤਿੰਨੋਂ ਬਾਕੀ ਸੀਟਾਂ ਅੰਮ੍ਰਿਤਸਰ ਦੱਖਣੀ, ਮਾਨਸਾ ਤੇ ਲੁਧਿਆਣਾ ਪੂਰਬੀ ਲਈ ਆਪਣੇ ਉਮੀਦਵਾਰਾਂ ਦੀ ਅੰਤਿਮ ਸੂਚੀ ਜ਼ਾਰੀ ਕਰ ਦਿੱਤੀ ਹੈ|
ਇਸ ਲੜੀ ਹੇਠ ਇੰਦਰਬੀਰ ਸਿੰਘ ਬੁਲਾਰੀਆ ਨੂੰ ਅੰਮ੍ਰਿਤਸਰ ਦੱਖਣੀ ਤੋਂ ਚੋਣ ਲੜਨ ਲਈ ਚੁਣਿਆ ਗਿਆ ਹੈ, ਜਦਕਿ ਮਾਨਸਾ ਤੋਂ ਡਾ. ਮੰਜੂ ਬਾਂਸਲ ਪਾਰਟੀ ਉਮੀਦਵਾਰ ਹੋਣਗੇ| ਇਸੇ ਤਰ੍ਹਾਂ, ਲੁਧਿਆਣਾ ਪੂਰਬੀ ਤੋਂ ਸੰਜੈ ਤਲਵਾੜ ਨੂੰ ਟਿਕਟ ਦਿੱਤੀ ਗਈ ਹੈ|
ਬੁਲਾਰੀਆ, ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਹਨ, ਜਿਨ੍ਹਾਂ ਨੇ ਹਾਲ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਸੀ| ਡਾ. ਮੰਜੂ ਬਾਂਸਲ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਹਨ, ਜਦਕਿ ਸੰਜੈ ਤਲਵਾੜ ਲੁਧਿਆਣਾ ਤੋਂ ਮੌਜ਼ੂਦਾ ਕੌਂਸਲਰ ਹਨ|
ਇਨ੍ਹਾਂ ਤਿੰਨ ਨਾਂਮਾਂ ਨਾਲ ਪਾਰਟੀ ਨੇ 4 ਫਰਵਰੀ ਨੂੰ ਤੈਅ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਵਿਧਾਨ ਸਭਾ ਸੀਟਾਂ ਤੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ|

Leave a Reply

Your email address will not be published. Required fields are marked *