ਬੁੱਧ-ਮੁਸਲਿਮ ਭਾਈਚਾਰੇ ਵਿਚਾਲੇ ਤਣਾਅ ਬਾਅਦ ਸ਼੍ਰੀਲੰਕਾ ਵਿੱਚ 10 ਦਿਨਾਂ ਲਈ ਲੱਗੀ ਐਮਰਜੈਂਸੀ

ਕੋਲੰਬੋ, 6 ਮਾਰਚ (ਸ.ਬ.) ਗੁਆਂਢੀ ਮੁਲਕ ਸ਼੍ਰੀਲੰਕਾ ਵਿੱਚ 10 ਦਿਨਾਂ ਲਈ ਐਮਰਜੈਂਸੀ ਐਲਾਨ ਦਿੱਤੀ ਗਈ ਹੈ| ਇਹ ਐਮਰਜੈਂਸੀ ਸ਼੍ਰੀਲੰਕਾ ਵਿੱਚ ਲਗਾਤਾਰ ਹੋ ਰਹੀ ਹਿੰਸਾ ਨੂੰ ਦੇਖਦੇ ਹੋਏ ਲਗਾਈ ਗਈ ਹੈ| ਭਾਰਤੀ ਕ੍ਰਿਕਟ ਟੀਮ ਵੀ ਮੌਜੂਦਾ ਸਮੇਂ ਵਿੱਚ ਸ਼੍ਰੀਲੰਕਾ ਵਿੱਚ ਤਿੰਨ ਦੇਸ਼ਾਂ ਦੇ ਮੈਚਾਂ ਦੀ ਸੀਰੀਜ਼ ਖੇਡਣ ਗਈ ਹੋਈ ਹੈ| ਬੁੱਧ ਅਤੇ ਮੁਸਲਿਮ ਭਾਈਚਾਰੇ ਵਿਚਾਲੇ ਤਣਾਅ ਨੇ ਕਾਫੀ ਹਿੰਸਕ ਰੂਪ ਧਾਰਨ ਕਰ ਲਿਆ ਹੈ| ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਕ ਕੈਬਨਿਟ ਨੋਟ ਤੋਂ ਬਾਅਦ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ|
ਇਕ ਨਿਊਜ਼ ਚੈਨਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਕ ਬੁੱਧ ਵਿਅਕਤੀ ਦੇ ਕਤਲ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਤੋੜਭੰਨ ਕੀਤੀ ਸੀ ਜਿਸ ਤੋਂ ਬਾਅਦ ਕੈਂਡੀ ਜ਼ਿਲ੍ਹੇ ਵਿੱਚ ਹਿੰਸਾ ਭੜਕ ਗਈ ਸੀ| ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਕਰਫਿਊ ਵੀ ਲਗਾਇਆ ਸੀ ਪਰ ਉਸ ਨਾਲ ਹਿੰਸਾ ਨੂੰ ਨੱਥ ਨਹੀਂ ਪਾਈ ਜਾ ਸਕੀ| ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਵਿੱਚ ਮੁਸਲਿਮ ਭਾਈਚਾਰੇ ਅਤੇ ਬੁੱਧ ਧਰਮ ਦੇ ਲੋਕਾਂ ਵਿਚਾਲੇ ਤਣਾਅ ਕਈ ਦਿਨਾਂ ਤੋਂ ਚੱਲ ਰਿਹਾ ਸੀ| ਇਸ ਤਣਾਅ ਦੇ ਚਲਦੇ ਇਥੇ ਹਿੰਸਾ ਹੁੰਦੀ ਰਹਿੰਦੀ ਹੈ| ਲਗਾਤਾਰ ਹੋ ਰਹੀ ਹਿੰਸਾ ਦੀਆਂ ਘਟਨਾਵਾਂ ਦੇ ਚਲਦੇ ਸ਼੍ਰੀਲੰਕਾ ਵਿੱਚ ਐਮਰਜੈਂਸੀ ਲਗਾਉਣੀ ਪਈ ਹੈ|

Leave a Reply

Your email address will not be published. Required fields are marked *