ਬੂਟੇ ਲਗਾਉਣ ਦੇ ਨਾਲ ਹੀ ਉਹਨਾਂ ਦੀ ਸੰਭਾਲ ਵੀ ਜਰੂਰੀ : ਬਾਠ

ਐਸ.ਏ.ਐਸ. ਨਗਰ, 29 ਜੁਲਾਈ (ਸ.ਬ.) ਟੀ. ਡੀ. ਆਈ ਸਿਟੀ  ਸੈਕਟਰ 110-111 ਵਿੱਚ ਬਣੀ ਟਸਕਨ ਰੈਜੀਂਡੈਂਸੀ ਵੈਲਫੇਅਰ ਸੁਸਾਇਟੀ ਨੇ ਟੀ. ਡੀ. ਆਈ ਦੇ ਦੋਵੇਂ ਸੈਕਟਰਾਂ ਵਿੱਚ ਬੂਟੇ ਲਾ ਕੇ ਹਰਿਆ ਭਰਿਆ ਬਨਾਉਣ ਲਈ ਮੁਹਿੰਮ ਦੀ ਸ਼ੁਰੂਆਤ ਸੁਸਾਇਟੀ ਦੇ ਪ੍ਰਧਾਨ ਪ੍ਰਮਾਤਮਾ ਸਿੰਘ ਬਾਠ ਦੀ ਅਗਵਾਈ ਵਿੱਚ ਕੀਤੀ| ਸੁਸਾਇਟੀ ਦੇ ਮੈਂਬਰਾਂ ਨੇ ਬੂਟੇ ਲਾਉਣ ਦੇ ਨਾਲ ਨਾਲ ਉਨ੍ਹਾਂ  ਨੂੰ ਸਾਂਭਣ ਦੀ ਜਿੰਮੇਵਾਰੀ ਵੀ ਆਪ ਲਈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰਮਾਤਮਾ ਸਿੰਘ ਬਾਠ ਨੇ ਦੱਸਿਆ ਕਿ ਸਮਾਜ ਵਿੱਚ ਬੂਟੇ ਲਾਉਣ ਵਾਲਿਆਂ ਦਾ ਤਾਂ ਕੋਈ ਘਾਟਾ ਨਹੀਂ, ਪਰ ਉਨ੍ਹਾਂ ਨੂੰ ਸਾਂਭਣ ਦੀ ਜਿੰਮੇਵਾਰੀ ਬਹੁਤ ਘੱਟ ਲੋਕ ਨਿਭਾ ਰਹੇ ਹਨ| ਹਰ ਸਾਲ ਜਿੰਨੇ ਬੂਟੇ ਲਾਏ ਜਾਂਦੇ ਹਨ ਉਨ੍ਹਾਂ ਦਾ 10 ਫੀਸਦੀ ਹਿੱਸਾ ਹੀ ਬੂਟੇ ਕਾਮਯਾਬ ਹੁੰਦੇ ਹਨ| ਉਨ੍ਹਾਂ ਕਿਹਾ ਕਿ ਬੂਟੇ ਭਾਵੇਂ ਘੱਟ ਲਾ ਲਏ ਜਾਣ ਪਰ ਉਹ 100 ਫੀਸਦੀ ਜਿੰਦਾ ਰਹਿਣੇ ਚਾਹੀਦੇ ਹਨ ਤਾਂ ਹੀ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਸਹੀ ਯੋਗਦਾਨ ਪਾ ਸਕਦੇ ਹਾਂ|
ਇਸ ਮੌਕੇ ਐਡਵੋਕੇਟ ਵਸ਼ਿਸ਼ਟ ਅਤੇ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਇੱਕ ਸਾਧਾਰਨ ਰੁੱਖ 20 ( ਏ. ਸੀ ਆ) ਏਅਰ ਕੰਡੀਸਨਰਾਂ ਜਿੰਨੀ ਹਵਾ ਠੰਡੀ ਕਰਦਾ ਹੈ| ਇਸ ਲਈ ਬੂਟੇ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਅਹਿਮ ਰੋਲ ਅਦਾ ਕਰਦੇ ਹਨ ਅਤੇ ਵਾਤਾਵਰਨ ਨੂੰ ਤਾਂ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹੀ ਹਨ|
ਇਸ ਮੌਕੇ ਜਸਵਿੰਦਰ ਸਿੰਘ ਗਿੱਲ ਧਰਮਵੀਰ, ਚਰਨਜੀਤ ਸਿੰਘ, ਦਵਿੰਦਰ ਸਿੰਘ, ਨਵੀਨ ਨੰਦ, ਵਿਜੇ ਕੁਮਾਰ, ਦਲਜੀਤ ਕੌਰ, ਕੁਲਜਿੰਦਰ ਕੌਰ ਅਤੇ ਨੀਨਾ ਭਾਂਸਲ ਹਾਜ਼ਰ ਸਨ|

Leave a Reply

Your email address will not be published. Required fields are marked *