ਬੂਟੇ ਲਗਾ ਕੇ ਜਨਮਦਿਨ ਮਨਾਇਆ

ਬਠਿੰਡਾ 21 ਅਗਸਤ (ਹਰਮੀਤ ਸਿਵੀਆਂ) ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿੱਚ ਸੀਨੀਅਰ ਫਾਰਮੇਸੀ ਅਫ਼ਸਰ ਕ੍ਰਿਸ਼ਨਾ ਦੇਵੀ ਗੋਇਲ ਨੇ ਆਪਣੇ ਅਤੇ ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੂਟੇ   ਲਗਾਏ| ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਇੰਦਰਦੀਪ ਸਿੰਘ ਸਰਾਂ ਨੇ ਵੀ ਬੂਟੇ ਲਗਾ ਕੇ ਆਪਣਾ ਯੋਗਦਾਨ ਪਾਇਆ| 
ਇਸ ਮੌਕੇ ਕ੍ਰਿਸ਼ਨਾ ਦੇਵੀ ਗੋਇਲ ਨੇ ਕਿਹਾ ਕਿ ਅਸੀਂ ਇਸ ਕੁਦਰਤ ਤੋਂ ਬਹੁਤ ਕੁੱਝ ਹਾਸਲ ਕਰਦੇ ਹਾਂ ਲੇਕਿਨ ਇਸ ਦੇ ਬਦਲੇ ਵਾਤਾਵਰਨ ਨੂੰ ਕੁੱਝ ਦੇ ਨਹੀਂ ਰਹੇ ਸਗੋਂ ਲਗਾਤਾਰ ਦਰੱਖਤ ਕੱਟਣ ਨਾਲ ਵਾਤਾਵਰਣ ਨੂੰ ਬੇਹੱਦ ਨੁਕਸਾਨ ਪਹੁੰਚਿਆ ਹੈ| ਜਿਸ ਦਾ ਅਸਰ ਸਾਡੀ ਹੀ ਜ਼ਿੰਦਗੀ ਉੱਪਰ ਵੇਖਣ ਨੂੰ ਮਿਲ ਰਿਹਾ ਹੈ| ਉਹਨਾਂ ਕਿਹਾ ਕਿ ਉਹਨਾ ਵੱਲੋ ਸਮੇਂ ਸਮੇਂ ਤੇ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਇਆ ਜਾਂਦਾ ਹੈ|

Leave a Reply

Your email address will not be published. Required fields are marked *