ਬੂਟੇ ਵੰਡ ਕੇ ਜਨਮ ਦਿਨ ਮਨਾਇਆ

ਖਰੜ, 24 ਜੁਲਾਈ (ਸ਼ਮਿੰਦਰ ਸਿੰਘ) ਗੁਰਦੁਆਰਾ ਮਾਤਾ ਗੁਜਰੀ ਸਾਹਿਬ, ਖਰੜ ਦੇ ਪ੍ਰਧਾਨ ਸ੍ਰ. ਦਵਿੰਦਰ ਸਿੰਘ ਬਰਮੀ ਨੇ  ਆਪਣੀ ਪੋਤੀ ਦਾ ਜਨਮ ਦਿਨ ਆਈ ਹੋਈ ਸੰਗਤ ਨੂੰ ਬੂਟੇ ਵੰਡ ਕੇ ਮਨਾਇਆ| 
ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਆਪਣੀ ਪੋਤੀ ਗੁਰਮੇਹਰ ਕੌਰ ਦਾ ਜਨਮ ਦਿਨ ਇਸੇ ਤਰ੍ਹਾਂ ਬੂਟੇ ਵੰਡ ਕੇ ਮਨਾਉਂਦੇ ਰਹਿਣਗੇ| ਉਨ੍ਹਾਂ ਨੇ ਆਈ ਹੋਈ ਸੰਗਤ ਨੂੰ ਬੂਟਿਆਂ ਦੇ ਨਾਲ ਨਾਲ ਕੋਰੋਨਾ ਬਿਮਾਰੀ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਦਾ ਇਸਤੇਮਾਲ ਕਰਨ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ| 
ਇਸ ਮੌਕੇ ਹਰਿਆਵਲ ਪੰਜਾਬ ਮੁਹਿੰਮ ਦੇ ਕਨਵੀਨਰ ਬ੍ਰਿਜ ਮੋਹਨ ਜੋਸ਼ੀ ਵੀ ਹਾਜਿਰ ਸਨ|

Leave a Reply

Your email address will not be published. Required fields are marked *