ਬੂਥਗੜ੍ਹ ਬਲਾਕ ਵਿਚ ਮਿਲੇ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ, ਮਰੀਜ਼ਾਂ ਨੂੰ ਘਰਾਂ ਵਿਚ ਕੀਤਾ ਇਕਾਂਤਵਾਸ

ਬੂਥਗੜ੍ਹ, 13 ਅਗਸਤ (ਸ.ਬ.) ਮੁਢਲਾ ਸਿਹਤ ਕੇਂਦਰ ੂਥਗੜ੍ਹ ਅਧੀਨ ਪੈਂਦੇ ਦੋ ਪਿੰਡਾਂ ਵਿਚ ਅੱਜ ਕੋਰੋਨਾ ਵਾਇਰਸ ਦੇ ਤਿੰਨ ਹੋਰ ਕੇਸ ਸਾਹਮਣੇ ਆਏ ਹਨ ਜਿਸ ਨਾਲ ਇਸ ਖੇਤਰ ਵਿੱਚ ਹੁਣ ਤਕ ਮਿਲੇ ਕੁਲ ਕੇਸਾਂ ਦੀ ਗਿਣਤੀ 68 ਹੋ ਗਈ ਹੈ|
ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਤਾਜ਼ਾ ਮਾਮਲਿਆਂ ਵਿਚ ਪਿੰਡ ਖ਼ਿਜ਼ਰਾਬਾਦ ਦਾ 61 ਸਾਲਾ ਪੁਰਸ਼ ਅਤੇ 53 ਸਾਲਾ ਔਰਤ ਸ਼ਾਮਲ ਹਨ| ਇਨ੍ਹਾਂ ਦੇ ਪਰਿਵਾਰ ਦੀ ਔਰਤ ਪਹਿਲਾਂ ਹੀ ਪਾਜ਼ਿਟਿਵ ਆਈ ਸੀ ਅਤੇ ਉਹਨਾਂ ਨੇ ਖੁਦ ਇਨ੍ਹਾਂ ਮਰੀਜਾਂ ਦੇ ਘਰ ਪੁੱਜ ਕੇ ਇਨ੍ਹਾਂ ਸਾਰਿਆਂ ਨੂੰ 29 ਅਗਸਤ ਤਕ ਘਰ ਵਿਚ ਇਕਾਂਤਵਾਸ ਕੀਤਾ ਹੈ| ਉਹਨਾਂ ਦੱਸਿਆ ਕਿ ਤੀਜਾ ਕੇਸ ਪਿੰਡ ਫ਼ਿਰੋਜ਼ਪੁਰ ਬੰਗਰ ਦੇ 69 ਸਾਲਾ ਪੁਰਸ਼ ਦਾ ਹੈ ਜਿਸ ਨੂੰ ਪਰਿਵਾਰ ਦੇ ਜੀਆਂ ਸਣੇ ਘਰ ਵਿਚ ਇਕਾਂਤਵਾਸ ਕਰ ਦਿਤਾ ਗਿਆ ਹੈ|
ਉਨ੍ਹਾਂ ਦਸਿਆ ਕਿ ਇਸ ਵੇਲੇ ਕੁਲ 51 ਮਰੀਜ਼ ਜ਼ੇਰੇ ਇਲਾਜ ਹਨ ਜਿਨ੍ਹਾਂ ਵਿਚੋਂ 6 ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੰੜ ਵਿਖੇ ਦਾਖ਼ਲ ਹਨ ਜਦਕਿ ਬਾਕੀਆਂ ਨੂੰ ਘਰਾਂ ਵਿਚ ਅਲੱਗ ਕਰ ਦਿੱਤਾ ਗਿਆ ਹੈ| 15 ਮਰੀਜ਼ ਸਿਹਤਯਾਬ ਹੋ ਗਏ ਹਨ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ ਸੀ| ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਅਮਰਬੀਰ ਕੌਰ, ਆਸ਼ਾ ਵਰਕਰ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *