ਬੂਥ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 2 ਵਲੋਂ ਪਾਰਕ ਦੀ ਹਾਲਤ ਵਿੱਚ ਸੁਧਾਰ ਕਰਨ ਦੀ ਮੰਗ

ਐਸ ਏ ਐਸ ਨਗਰ, 12 ਸਤੰਬਰ (ਸ.ਬ.) ਬੂਥ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 2 ਮੁਹਾਲੀ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਬੂਥ ਮਾਰਕੀਟ ਨੇੜੇ ਸਥਿਤ ਪਾਰਕ ਦੀ ਮਾੜੀ ਹਾਲਤ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ| ਉਹਨਾਂ ਕਿਹਾ ਕਿ ਇਸ ਪਾਰਕ ਅਤੇ ਨੇੜਲੇ ਫੁਟਪਾਥ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ| ਬਰਸਾਤ ਪੈਣ ਕਾਰਨ ਪਾਰਕ ਦੀ ਮਿੱਟੀ ਰੁੜ ਕੇ ਫੁਟਪਾਥ ਉਪਰ ਆ ਜਾਂਦੀ ਹੈ| ਮਿੱਟੀ ਅਤੇ ਪਾਣੀ ਨਾਲ ਬਣਿਆ ਗਾਰਾ ਕਈ ਕਈ ਦਿਨ ਪਿਆ ਰਹਿੰਦਾ ਹੈ| ਜਿਸ ਕਾਰਨ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਦਿਕਤਾਂ ਆਉਂਦੀਆਂ ਹਨ| ਉਹਨਾਂ ਮੰਗ ਕੀਤੀ ਕਿ ਪਾਰਕ ਦੀ ਮਿੱਟੀ ਫੁਟਪਾਥ ਉਪਰ ਆਉਣ ਤੋਂ ਰੋਕਣ ਲਈ ਦੀਵਾਰ ਬਣਾਈ ਜਾਵੇ ਅਤੇ ਫੁੱਟਪਾਥ ਨੂੰ ਉੱਚਾ ਕੀਤਾ ਜਾਵੇ|
ਇਸ ਮੌਕੇ ਸਰਵਸ੍ਰੀ ਰਵੀ ਕੱਕੜ, ਨਰੇਸ਼ ਕੁਮਾਰ, ਤੀਰਥ ਰਾਮ ਗਰਗ, ਅਮਰਜੀਤ ਸਿੰਘ, ਸੋਨੂੰ, ਕੁਲਦੀਪ ਸਿੰਘ, ਕੁਲਵੰਤ ਸਿੰਘ, ਸਨਦੀਪ ਗਰਗ, ਓਮ ਪ੍ਰਕਾਸ ਗਰਗ, ਕੇਹਰ ਸਿੰਘ ਕੈਮਿਸਟ ਅਤੇ ਮਦਨ ਲਾਲ ਜਿੰਦਲ ਵੀ ਮੌਜੂਦ ਸਨ|

Leave a Reply

Your email address will not be published. Required fields are marked *