ਬੂਥ ਲੈਵਲ ਅਫਸਰਾਂ ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਲਈ ਆਨਲਾਈਨ ਕੁਇੱਜ਼ ਮੁਕਾਬਲੇ 27 ਅਕਤੂਬਰ ਨੂੰ : ਆਸ਼ਿਕਾ ਜੈਨ


ਐਸ.ਏ.ਐਸ. ਨਗਰ, 23 ਅਕਤੂਬਰ (ਸ.ਬ.) ਗਾਂਧੀ ਜਯੰਤੀ ਤੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 27 ਅਕਤੂਬਰ ਨੂੰ ਕਰਵਾਏ ਜਾਣਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਰਾਜ ਦੇ ਬੂਥ ਲੈਵਲ ਅਫਸਰਾਂ (ਬੀ ਐਲ ਓਜ਼) ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ (ਈ ਐਲ ਸੀ) ਦੇ ਮੈਂਬਰਾਂ ਲਈ ਇਹ ਕੁਇਜ਼ ਮੁਕਾਬਲੇ ਫਲੈਕਸੀ-ਕੁਇਜ਼ ਰਾਹੀਂ ਕਰਵਾਏ ਜਾਣਗੇ| ਮੁਕਾਬਲੇ ਵਿੱਚ 50 ਐਮ ਸੀ ਕਿਉ ਦਿੱਤੇ ਜਾਣਗੇ ਜਿਨ੍ਹਾਂ ਨੂੰ ਨਿਰਧਾਰਤ ਸਮੇਂ ਦੇ (30 ਮਿੰਟਾਂ) ਅੰਦਰ ਹੱਲ ਕਰਨਾ ਹੋਵੇਗਾ|
ਉਨ੍ਹਾਂ ਦੱਸਿਆ ਕਿ ਜ਼ਿਲਾ ਐਸ ਏ ਐਸ ਨਗਰ ਲਈ ਆਨਲਾਈਨ ਕੁਇੱਜ਼ ਮੁਕਾਬਲੇ ਦੁਪਹਿਰ 12 ਵਜੇ ਤੋਂ 12:30 ਵਜੇ ਤੱਕ ਹੋਣਗੇ ਅਤੇ ਬੀਐਲਓਜ਼ ਤੇ ਈ ਐਲ ਸੀ, ਦੋਵੇਂ ਗਰੁੱਪਾਂ ਦੇ ਲਿੰਕ ਕੁਇਜ਼ ਦੇ ਨਿਰਧਾਰਤ ਸਮੇਂ ਤੋਂ ਪੰਜ ਮਿੰਟ ਪਹਿਲਾ ਸੀ ਈ ਓ ਪੰਜਾਬ ਦੇ ਫੇਸਬੁੱਕ ਅਤੇ ਟਵਿੱਟਰ ਪੇਜ ਤੇ ਸਾਂਝੇ ਕੀਤੇ ਜਾਣਗੇ|
ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ 5 ਹਜ਼ਾਰ ਰੁਪਏ ਦਾ ਪਹਿਲਾ, 4 ਹਜ਼ਾਰ ਰੁਪਏ ਦਾ ਦੂਜਾ ਅਤੇ 3 ਹਜ਼ਾਰ ਰੁਪਏ ਦਾ ਤੀਜਾ ਇਨਾਮ ਦਿੱਤਾ ਜਾਵੇਗਾ| ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਐਸ ਏ ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ ਹਲਕੇ 52 ਖਰੜ, 53 ਐਸ ਏ ਐਸ ਨਗਰ ਅਤੇ 112 ਡੇਰਾਬੱਸੀ ਦੇ ਸਮੂਹ ਬੂਥ ਲੈਵਲ ਅਫਸਰਾਂ ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਯਕੀਨੀ ਬਣਾਉਣ|

Leave a Reply

Your email address will not be published. Required fields are marked *