ਬੂੰਦ ਬੂੰਦ ਪਾਣੀ ਲਈ ਤਰਸੇ ਬਲੌਂਗੀ ਦੇ ਵਸਨੀਕ

ਐਸ. ਏ. ਐਸ ਨਗਰ,14 ਜੂਨ (ਸ.ਬ.) ਪਿਛਲੇ ਕਈ ਦਿਨਾਂ ਤੋਂ ਬਲੌਂਗੀ ਅਤੇ ਇਸ ਦੇ ਨਾਲ ਲੱਗਦੀਆਂ ਕਾਲੋਨੀਆਂ ਵਿੱਚ ਪਾਣੀ ਨਾ ਆਉਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਲੋਕ ਆਪਣੇ ਕੋਲੋਂ ਪੈਸੇ ਇੱਕਠੇ ਕਰਕੇ ਪਾਣੀ ਦਾ ਟੈਂਕਰ ਮੰਗਵਾ ਕੇ ਗੁਜਾਰਾ ਕਰ ਰਹੇ ਹਨ| ਸਮਾਜ ਸੇਵੀ ਬੀ ਸੀ ਪ੍ਰੇਮੀ ਨੇ ਦੱਸਿਆ ਕਿ ਜਦੋਂ ਤੋਂ ਗਰਮੀ ਸ਼ੁਰੂ ਹੋਈ ਹੈ ਉਦੋਂ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ| ਪਿਛਲੇ 15-20 ਦਿਨਾਂ ਤੋਂ ਤਾਂ ਪਾਣੀ ਦੀ ਇੱਕ ਬੂੰਦ ਵੀ ਇਲਾਕਾ ਨਿਵਾਸੀਆਂ ਨੂੰ ਨਹੀਂ ਮਿਲੀ| ਜਿਸ ਵਿੱਚ ਬਲੌਂਗੀ ਅਤੇ ਇਸਦੇ ਨਾਲ ਲੱਗਦੀਆਂ ਕਾਲੋਨੀਆਂ ਏਕਤਾ ਨਗਰ, ਆਦਰਸ਼ ਨਗਰ, ਅਜਾਦ ਨਗਰ ਅਤੇ ਦਸ਼ਮੇਸ਼ ਨਗਰ ਦੇ ਇਲਾਕਿਆਂ ਵਿੱਚ ਤਾਂ ਖਾਸ ਕਰਕੇ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ| ਬਲੌਂਗੀ ਨਿਵਾਸੀ ਮਮਤਾ ਜੈਨ ਨੇ ਦੱਸਿਆ ਕਿ ਇੰਨੀ ਗਰਮੀ ਵਿੱਚ ਬਿਨਾ ਨਹਾਏ ਗੁਜਾਰਾ ਕਰਨਾ ਪੈਂਦਾ ਹੈ ਅਤੇ ਔਰਤਾਂ ਨੂੰ ਕੱਪੜੇ ਧੋਣ ਅਤੇ ਭਾਂਡੇ ਮਾਂਜਣ ਲਈ ਵੀ ਪਾਣੀ ਨਸੀਬ ਨਹੀਂ ਹੋ ਰਿਹਾ ਹੈ| ਆਪਣੇ ਮੰਗਵਾਏ ਪਾਣੀ ਵਿੱਚੋਂ ਵੀ ਹਰ ਘਰ ਨੂੰ ਇੱਕ ਬਾਲਟੀ ਪਾਣੀ ਵਰਤਾਇਆ ਜਾਂਦਾ ਹੈ| ਇਸ ਕਰਕੇ ਇਲਾਕਾ ਨਿਵਾਸੀ ਇੰਨੀ ਗਰਮੀ ਵਿੱਚ ਨਰਕ ਦੀ ਜਿੰਦਗੀ ਜਿਊਣ ਲਈ ਮਜਬੂਰ ਹਨ|

Leave a Reply

Your email address will not be published. Required fields are marked *