ਬੇਅਦਬੀ ਮਾਮਲਾ : ਪਿੰਡ ਭੂੰਦੜ ਵਿਖੇ 150 ਸਿੱਖ ਜਥੇਬੰਦੀਆਂ ਦੇ ਆਗੂ ਭੁੰਦੜ ਵਿਖੇ ਪਹੁੰਚੇ, ਸਥਿਤੀ ਤਨਾਓ ਪੂਰਨ ਬਣੀ

ਬੇਅਦਬੀ ਮਾਮਲਾ : ਪਿੰਡ ਭੂੰਦੜ ਵਿਖੇ 150 ਸਿੱਖ ਜਥੇਬੰਦੀਆਂ ਦੇ ਆਗੂ ਭੁੰਦੜ ਵਿਖੇ ਪਹੁੰਚੇ, ਸਥਿਤੀ ਤਨਾਓ ਪੂਰਨ ਬਣੀ
ਪੁਲੀਸ ਵਲੋਂ ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਪ੍ਰੇਮੀ ਦਿਉਰ ਭਰਜਾਈ ਗ੍ਰਿਫਤਾਰ
ਮੁਕਤਸਰ , 24 ਅਪ੍ਰੈਲ (ਸ.ਬ.) ਡੇਰਾ ਸਿਰਸਾ ਦੇ ਪ੍ਰੇਮੀ ਦਿਉਰ ਭਰਜਾਈ ਵਲੋਂ ਜਿਲਾ ਮੁਕਤਸਰ ਦੇ ਪਿੰਡ ਭੂੰਦੜ ਵਿਖੇ ਸਥਿਤ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਕਾਰਨ ਅੱਜ ਉਥੇ ਹਾਲਾਤ ਤਨਾਓ ਪੂਰਨ ਹੋ ਗਏ ਹਨ| ਅੱਜ 150 ਸਿੱਖ ਜਥੇਬੰਦੀਆਂ ਦੇ ਆਗੂ ਸਰਬੱਤ ਖਾਲਸਾ ਵਲੋਂ ਥਾਪੇ ੇਗਏ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਪਿੰਡ ਭੂੰਦੜ ਦੇ ਗੁਰਦੁਆਰਾ ਬਾਬਾ ਭੂੰਦੜ ਵਿਖੇ ਇਕੱਠੇ ਹੋ ਗਏ ਹਨ| ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਵੱਡੀ ਗਿਣਤੀ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ| ਦੂਜੇ ਪਾਸੇ ਪੁਲੀਸ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਦਿਉਰ ਭਰਜਾਈ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਦਿਉਰ ਭਰਜਾਈ ਦੀ ਪਹਿਚਾਣ ਸਪਨਾ ਰਾਣੀ ਅਤੇ ਉਸਦਾ ਦਿਉਰ ਚਰਨਦਾਸ ਪੁੱਤਰ ਨੀਲ ਰਾਮ ਵਸਨੀਕ ਪਿੰਡ ਭੁੰਦੜ ਵਜੋਂ ਹੋਈ ਹੈ| ਪੁਲੀਸ ਨੇ ਇਲਾਕੇ ਨੂੰ ਛਾਉਣੀ ਵਿੱਚ ਬਦਲ ਦਿਤਾ ਹੈ ਅਤੇ ਸਾਰੇ ਪਾਸੇ ਸੁਰਖਿਆ ਦੇ ਸਖਤ ਪ੍ਰਬੰਧ ਕੀਤੇ ਹਨ|
ਇਸ ਮੌਕੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਸ ਘਟਨਾ ਪਿੱਛੇ ਬਹੁਤ ਹੀ ਡੂੰਘੀ ਸਾਜਿਸ ਜਾਪ ਰਹੀ ਹੈ| ਉਹਨਾਂ ਦੋਸ਼ ਲਾਇਆ ਕਿ ਜਿਹੜੇ ਦਿਉਰ ਭਰਜਾਈ ਨੇ ਇਹ ਬੇਅਦਬੀ ਕੀਤੀ ਹੈ, ਉਹ ਦੋਵੇਂ ਅਤੇ ਉਹਨਾਂ ਦਾ ਪਰਿਵਾਰ ਡੇਰਾ ਸਿਰਸਾ ਦਾ ਭਗਤ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਥਾਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ|
ਜਿਕਰਯੋਗ ਹੈ ਕਿ ਉਪਰੋਕਤ ਗੁਰਦੁਆਰਾ ਸਾਹਿਬ ਦੇ ਹੈਡ ਗੰ੍ਰਥੀ ਭਾਈ ਜੋਗਿੰਦਰ ਸਿੰਘ ਨੇ ਪੁਲੀਸ ਨੂੰ ਦਿਤੇ ਬਿਆਨਾਂ ਵਿੱਚ ਦਸਿਆ ਸੀ ਕਿ ਉਹ ਕਿਸੇ ਕੰਮ ਗੁਰਦੁਆਰਾ ਸਾਹਿਬ ਤੋਂ ਬਾਹਰ ਗਿਆ ਹੋਇਆ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਵਾਪਸ ਆਇਆ ਤਾਂ ਵੇਖਿਆ ਕਿ ਸਪਨਾ ਰਾਣੀ ਅਤੇ ਉਸਦੇ ਦਿਉਰ ਚਰਨਦਾਸ ਨੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਬਹੁਤ ਹੀ ਇਤਰਾਜਯੋਗ ਹਾਲਤ ਵਿਚ ਚੁਕਿਆ ਹਿJਆ ਸੀ ਉਸਨੇ ਇਹਨਾਂ ਦਿਉਰ ਭਰਜਾਈ ਨੂੰ ਗੁਰੂ ਘਰ ਦੇ ਚਰਨਕੁੰਡ ਕੋਲ ਰੋਕ ਲਿਆ ਅਤੇ ਉਹਨਾਂ ਕੋਲੋਂ ਗੁਰੂ ਗਰੰਥ ਸਾਹਿਬ ਜੀ ਸਰੂਪ ਲੈ ਕੇ ਸਤਿਕਾਰ ਸਹਿਤ ਸਰੂਪ ਦਾ ਸੁੱਖ ਆਸਨ ਕੀਤਾ|

Leave a Reply

Your email address will not be published. Required fields are marked *