ਬੇਓਰ ਜੇਲ ਵਿੱਚ ਛਾਪੇ ਦੌਰਾਨ ਮੋਬਾਈਲਾਂ ਸਮੇਤ ਕਈ ਤਰ੍ਹਾਂ ਦਾ ਇਤਰਾਜ਼ਯੋਗ ਸਮਾਨ ਹੋਇਆ ਬਰਾਮਦ

ਪਟਨਾ, 24 ਜਨਵਰੀ (ਸ.ਬ.) ਬਿਹਾਰ ਦੀ ਰਾਜਧਾਨੀ ਪਟਨਾ ਦੇ ਆਦਰਸ਼ ਕੇਂਦਰੀ ਜੇਲ ਬੇਓਰ ਵਿੱਚ ਅੱਜ ਤੜਕੇ ਸੀਨੀਅਰ ਪੁਲੀਸ ਅਧਿਕਾਰੀ ਮਨੁ ਮਹਾਰਾਜ ਦੀ ਅਗਵਾਈ ਵਿੱਚ ਕੀਤੀ ਗਈ ਛਾਪੇਮਾਰੀ ਵਿੱਚ ਖਤਰਨਾਕ ਦੋਸ਼ੀਆਂ ਦੀ ਵਾਰਡ ਵਿੱਚੋਂ ਗਾਂਜਾ, ਮੋਬਾਈਲ ਸਮੇਤ ਹੋ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੈ| ਸ਼੍ਰੀ ਮਹਾਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਟਨਾ ਦੇ 15 ਥਾਣਿਆਂ ਦੀ ਪੁਲੀਸ ਨੇ ਤੜਕੇ ਲਗਭਗ 2:30 ਵਜੇ  ਬੇਓਰ ਜੇਲ ਦੀਆਂ ਵੱਖ-ਵੱਖ ਵਾਰਡਾਂ ਦੀ ਤਲਾਸ਼ੀ ਲਈ| ਇਸ ਦੌਰਾਨ ਲੋਕਜਨਸ਼ਕਤੀ ਪਾਰਟੀ (ਲੋਜਪਾ) ਨੇਤਾ ਬ੍ਰਜਨਾਥੀ ਸਿੰਘ ਅਤੇ ਸੰਤੋਸ਼ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਬੰਦ ਖਤਰਨਾਕ ਦੋਸ਼ੀ ਮਨੋਜ ਕੁਮਾਰ ਦੀ ਵਾਰਡ ਸਮੇਤ ਵੱਖ-ਵੱਖ ਵਾਰਡਾਂ ਵਿੱਚੋਂ ਗਾਂਜਾ, 7 ਮੋਬਾਈਲ ਫੋਨ ਚਾਰਜਰ     ਸਮੇਤ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਕੀਤਾ ਗਿਆ ਹੈ|
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖਤਰਨਾਕ ਨਕਸਲੀ ਅਜੇ ਕਾਨੂ ਦੀ ਵਾਰਡ ਵਿੱਚੋਂ ਲਾਲ ਰੰਗ ਦੀ ਇਕ ਡਾਇਰੀ ਮਿਲੀ ਹੈ, ਜਿਸ ਵਿੱਚ ਸੰਕੇਤਕ ਭਾਸ਼ਾ ਵਿੱਚ ਕਾਫੀ ਕੁਝ ਲਿਖਿਆ ਹੈ| ਲਗਭਗ 3 ਘੰਟੇ ਤੱਕ ਚਲੀ ਇਸ ਛਾਪੇਮਾਰੀ ਵਿੱਚ ਕੈਦੀਆਂ ਦੀਆਂ ਸਾਰੀਆਂ ਵਾਰਡਾਂ ਦੀ ਤਲਾਸ਼ੀ ਲਈ ਗਈ| ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸੂਬੇ ਦੀ ਸਭ ਤੋਂ ਵੱਡੀ ਅਤੇ ਸੁਰੱਖਿਅਤ ਮੰਨੀ ਜਾਣ ਵਾਲੀ ਬੇਓਰ ਜੇਲ ਵਿੱਚ ਇਹ ਸਮਾਨ ਕਿਵੇਂ ਪਹੁੰਚਿਆ|
ਮੰਨਿਆ ਜਾ ਰਿਹਾ ਹੈ, ਕਿ ਗਣਤੰਤਰ ਦਿਵਸ ਨੂੰ ਲੈ ਕੇ ਖੁਫੀਆ ਵਿਭਾਗ ਵਲੋਂ ਜਾਰੀ ਅਲਰਟ ਦੇ ਮੱਦੇਨਜ਼ਰ ਪਟਨਾ ਪੁਲੀਸ ਨੇ ਇਹ ਛਾਪੇਮਾਰੀ ਕੀਤੀ ਹੈ|

Leave a Reply

Your email address will not be published. Required fields are marked *