ਬੇਕਰੀ ਵਿੱਚ ਅੱਗ ਲੱਗੀ, 6 ਦੀ ਮੌਤ

ਪੂਣੇ, 30 ਦਸੰਬਰ (ਸ.ਬ.) ਮਹਾਰਾਸ਼ਟਰ ਵਿੱਚ ਪੁਣੇ ਦੇ ਕੋਂਧਵਾ ਵਿੱਚ ਅੱਜ ਸਵੇਰੇ ਇਕ ਬੇਕਰੀ ਵਿੱਚ ਅੱਗ ਲੱਗ ਜਾਣ ਨਾਲ ਛੇ ਕਰਮਚਾਰੀਆਂ ਦੀ ਝੁਲਸ ਕੇ ਮੌਤ ਹੋ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਕੋਂਧਵਾ ਸਥਿਤ ਬੇਕਸ ਐਂਡ ਕੇਕਸ ਦੀ ਬੇਕਰੀ ਵਿੱਚ ਅੱਗ ਲੱਗ ਗਈ| ਘਟਨਾ ਦੇ ਸਮੇਂ ਛੇ ਕਰਮਚਾਰੀ ਬੇਕਰੀ ਦੇ ਅੰਦਰ ਸੌਂ ਰਹੇ ਸਨ ਅਤੇ ਉਸ ਦਾ ਦਰਵਾਜ਼ਾ ਬਾਹਰੋਂ ਬੰਦ ਸੀ| ਦਰਵਾਜ਼ਾ ਬਾਹਰ ਤੋਂ ਬੰਦ ਰਹਿਣ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਨਾ ਸਕੇ ਅਤੇ ਅੱਗ ਵਿੱਚ ਝੁਲਸ ਕੇ ਮਰ ਗਏ| ਮ੍ਰਿਤਕਾਂ ਦੀ ਪਛਾਣ ਇਰਸ਼ਾਦ ਖਾਨ, ਸ਼ਾਨੂੰ ਸਾਰੀ, ਜਾਕਿਰ ਅੰਸਾਰੀ, ਫਾਹਿਮ ਅੰਸਾਰੀ,ਜੁਬੇਦ ਅੰਸਾਰੀ ਅਤੇ ਨਿਸ਼ਾਂਤ ਅੰਸਾਰੀ ਦੇ ਰੂਪ ਵਿੱਚ ਹੋਈ ਹੈ| ਸਾਰੇ ਉੱਤਰ ਪ੍ਰਦੇਸ਼ ਦੇ ਬਿਜ਼ਨੌਰ ਦੇ ਵਾਸੀ ਸਨ| ਪੁਲੀਸ ਨੇ ਬੇਕਰੀ ਮਾਲਿਕ ਅਬਦੁੱਲਾ ਮੋਹਮੰਦ ਯੂਸੂਫ, ਤੈਯਬ ਅੰਸਾਰੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ| ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ| ਘਟਨਾ ਦੇ ਤੁਰੰਤ ਬਾਅਦ ਪੁਲੀਸ ਅਤੇ ਅੱਗ ਪ੍ਰਸ਼ਾਸਨ ਵਿਭਾਗ ਦੇ ਕਰਮਚਾਰੀ ਘਟਨਾ ਸਥਾਨ ਤੇ ਪੁੱਜੇ| ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *