ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ

ਉਨਾਵ, 16 ਜੂਨ (ਸ.ਬ.) ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਆਗਰਾ ਐਕਸਪ੍ਰੈਸ ਵੇਅ ਤੇ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾ ਗਈ| ਇਸ ਹਾਦਸੇ ਵਿੱਚ ਕਾਰ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਵਿਅਕਤੀ ਜ਼ਖਮੀ ਹੋ ਗਏ| ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ| ਮੌਕੇ ਤੇ ਪਹੁੰਚੀ ਪੁਲੀਸ ਨੇ ਜ਼ਖਮੀਆਂ ਨੂੰ ਸੀ. ਐਚ. ਸੀ. ਵਿੱਚ ਦਾਖਲ ਕਰਵਾਇਆ| ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ|
ਪ੍ਰਾਪਤ ਜਾਣਕਾਰੀ ਮੁਤਾਬਕ ਲਖਨਊ ਆਗਰਾ ਐਕਸਪ੍ਰੈੱਸ ਵੇਅ ਤੇ ਅੱਜ ਸਵੇਰੇ ਔਰਾਸ ਇਲਾਕੇ ਦੇ ਸਈ ਨਦੀਂ ਪੁੱਲ ਕੋਲ ਪੱਥਰ ਲੱਦ ਕੇ ਲਖਨਊ ਜਾ ਰਹੀ ਜਾਇਲੋ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ|
ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਕਾਰ ਤੇ ਸਵਾਰ ਨਿਰੂਪਮਾ ਉਨ੍ਹਾਂ ਦੇ ਲੜਕੇ ਅਤੇ ਕਾਰ ਚਲਾ ਰਹੇ ਗਜਿੰਦਰ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਮਹੰਤ ਅਤੇ ਨਿਰੂਪਮਾ ਦੀਆਂ ਦੋਵੇਂ ਲੜਕੀਆਂ ਜ਼ਖਮੀ ਹੋ ਗਈਆਂ, ਜਿੰਨ੍ਹਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ|

Leave a Reply

Your email address will not be published. Required fields are marked *