ਬੇਕਾਬੂ ਟਰੱਕ ਨੇ 3 ਟੀਚਰਾਂ ਨੂੰ ਕੁਚਲਿਆ, ਇਕ ਦੀ ਮੌਕੇ ਤੇ ਮੌਤ

ਸਾਸਾਰਾਮ, 24 ਅਪ੍ਰੈਲ (ਸ.ਬ.)ਬਿਹਾਰ ਦੇ ਸਾਸਾਰਾਮ ਵਿੱਚ ਅੱਜ ਇਕ ਦਰਦਨਾਕ ਸੜਕ ਹਾਦਸੇ ਵਿੱਚ ਅਧਿਆਪਕ ਦੀ ਮੌਕੇ ਤੇ ਮੌਤ ਹੋ ਗਈ, ਜਦੋਂਕਿ ਪਤਨੀ ਅਤੇ ਇਕ ਹੋਰ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ|
ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਅਧਿਆਪਕ ਸਨ| ਅਧਿਆਪਕ ਅਵਿਨਾਸ਼ ਕੁਮਾਰ ਗੁਪਤਾ ਆਪਣੀ ਅਧਿਆਪਕਾ ਪਤਨੀ ਆਸ਼ਾ ਦੇਵੀ ਅਤੇ ਇਕ ਹੋਰ ਮਹਿਲਾ ਟੀਚਰ ਸੁਨੀਤਾ ਦੇਵੀ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਸਕੂਲ ਜਾ ਰਹੇ ਸਨ ਤਾਂ ਉਸ ਸਮੇਂ ਵਿੱਚ ਕੋਚਸ ਹਾਈਵੇ-30 ਤੇ ਇਕ ਬੇਕਾਬੂ ਟਰੱਕ ਨੇ ਉਨਾਂ ਨੂੰ ਰੌਂਦ ਦਿੱਤਾ|
ਇਸ ਹਾਦਸੇ ਵਿੱਚ ਅਧਿਆਪਕ ਅਵਿਨਾਸ਼ ਦੀ ਮੌਕੇ ਤੇ ਮੌਤ ਹੋ ਗਈ, ਜਦੋਕਿ ਉਸ ਦੀ ਅਧਿਆਪਕਾ ਪਤਨੀ ਅਤੇ ਇਕ ਹੋਰ ਟੀਚਰ ਸੁਨੀਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ| ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਮ੍ਰਿਤਕ ਅਧਿਆਪਕ ਮਿਡਲ ਸਕੂਲ ਦੇ ਬੇਲਵਈਆ ਵਿੱਚ ਤਾਇਨਾਤ ਸੀ ਅਤੇ ਉਨ੍ਹਾਂ ਦੀ ਪਤਨੀ ਆਸ਼ਾ ਦੇਵੀ ਮਿਡਲ ਸਕੂਲ ਅਕੋਡਾ ਵਿੱਚ ਪੜਾਉਂਦੀ ਹੈ|
ਹਾਦਸੇ ਤੋਂ ਬਾਅਦ ਚਾਲਕ ਟਰੱਕ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲੀਸ ਨੇ ਟਰੱਕ ਨੂੰ ਕਾਬੂ ਕਰ ਲਿਆ ਹੈ| ਜ਼ਖਮੀ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਰੈਫਰ ਕਰ ਦਿੱਤਾ|

Leave a Reply

Your email address will not be published. Required fields are marked *