ਬੇਕਾਬੂ ਡੰਪਰ ਦੇ ਘਰ ਵਿੱਚ ਜਾ ਵੜਨ ਨਾਲ 6 ਵਿਅਕਤੀ ਹਲਾਕ

ਕਾਨਪੁਰ, 16 ਜੂਨ (ਸ.ਬ.) ਉਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਰੇਤ ਨਾਲ ਲੱਦੇ ਇੱਕ ਤੇਜ਼ ਰਫ਼ਤਾਰ ਡੰਪਰ ਦੇ ਬੇਕਾਬੂ ਹੋ ਕੇ ਇੱਕ ਘਰ ਵਿੱਚ ਵੜਨ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ| ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਸਨ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਲਾਹਾਬਾਦ ਹਾਈਵੇਅ ਦੇ ਮਰਾਹਾਜਪੁਰ ਥਾਣੇ ਦੇ ਨਜ਼ਦੀਕ ਵਾਪਰਿਆ| ਪੁਲੀਸ ਦਾ ਕਹਿਣਾ ਹੈ ਕਿ ਡੰਪਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ| ਹਾਦਸੇ ਤੋਂ ਬਾਅਦ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *