ਬੇਕਾਬੂ ਹੋ ਕੇ ਬੱਸ ਖੱਡ ਵਿੱਚ ਪਲਟੀ, ਔਰਤ ਦੀ ਹੋਈ ਦਰਦਨਾਕ ਮੌਤ

ਰੁੜਕੀ, 10 ਨਵੰਬਰ (ਸ.ਬ.) ਉਤਰਾਖੰਡ ਦੇ ਰੁੜਕੀ ਵਿੱਚ ਅੱਜ ਸਵੇਰੇ ਦਰਦਨਾਕ ਹਾਦਸਾ ਹੋ ਗਿਆ| ਜਿੱਥੇ ਦਿੱਲੀ ਦੇਹਰਾਦੂਨ ਮਾਰਗ ਭਗਵਾਨਪੁਰ ਵਿੱਚ ਕਿਸ਼ਨਪੁਰ ਪਿੰਡ ਨੇੜੇ ਫੈਕਟਰੀ ਕਰਮਚਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗ ਗਈ| ਜਿਸ ਨਾਲ ਇਕ ਮਹਿਲਾ ਕਰਮਚਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 19 ਕਰਮਚਾਰੀ ਜ਼ਖਮੀ ਹੋ     ਗਏ|
ਜਾਣਕਾਰੀ ਮੁਤਾਬਕ ਮਿੰਨੀ ਬੱਸ ਭਗਵਾਨਪੁਰ ਸਥਿਤ ਪੋ.ਕੈਂਪ ਕੇਮ ਕੰਪਨੀ ਦੀ ਸੀ| ਬੱਸ ਸਵੇਰੇ ਸਾਰੇ ਕਰਮਚਾਰੀਆਂ ਨੂੰ ਲੈ ਕੇ ਫੈਕਟਰੀ ਜਾ ਰਹੀ ਸੀ| ਬੱਸ ਚਾਲਕ ਸਾਹਮਣੇ ਤੋਂ ਆ ਰਹੇ ਬਾਈਕ ਚਾਲਕ ਨੂੰ ਬਚਾਉਣ ਲਈ ਆਪਣਾ ਸੰਤੁਲਨ ਖੋਹ ਬੈਠਾ| ਜਿਸ ਦੇ ਚੱਲਦੇ ਬੱਸ ਦਰਖੱਤ ਨਾਲ ਟਕਰਾ ਕੇ ਖੱਡ ਵਿੱਚ ਡਿੱਗ ਗਈ| ਇਸ ਹਾਦਸੇ ਵਿੱਚ ਇਕ ਔਰਤ ਕਰਮਚਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ| ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ|

 

Leave a Reply

Your email address will not be published. Required fields are marked *