ਬੇਗੁਨਾਹਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦੀਆਂ ਲਾਸ਼ਾਂ ਖਾ ਰਹੇ ਨੇ ਕੁੱਤੇ

ਮੋਸੁਲ, 2 ਫਰਵਰੀ(ਸ.ਬ.) ਇਰਾਕ ਦਾ ਸ਼ਹਿਰ ਮੋਸੁਲ ਅੱਤਵਾਦੀਆਂ ਦਾ ਗੜ੍ਹ ਰਿਹਾ ਹੈ| ਇਨ੍ਹਾਂ ਦਾ ਖਾਤਮਾ ਕਰਨ ਲਈ ਇਰਾਕੀ ਫੌਜ ਨੇ ਦਿਨ-ਰਾਤ ਇਕ ਕਰ ਦਿੱਤਾ ਅਤੇ ਬਹੁਤ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ| ਆਪਣੇ ਆਪ ਨੂੰ ਸਭ ਤੋਂ ਤਾਕਤਵਰ ਦੱਸਣ ਵਾਲੇ ਅੱਤਵਾਦੀਆਂ ਨੂੰ ਬਿਲਕੁਲ ਸਹੀ ਸਜ਼ਾ ਮਿਲ ਰਹੀ ਹੈ| ਹੁਣ ਇਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਸੜਕਾਂ ਤੇ ਪਈਆਂ ਹਨ ਅਤੇ ਇਨ੍ਹਾਂ ਦਾ ਮਾਸ ਜੰਗਲੀ ਕੁੱਤੇ ਖਾ ਰਹੇ ਹਨ| ਆਈ. ਐਸ. ਦੇ ਗੜ੍ਹ ਤੋਂ ਸਿਰਫ 600 ਮੀਟਰ ਦੂਰ ਤਿਗਰਿਸ ਨਦੀ ਦੇ ਨੇੜੇ ਇਨ੍ਹਾਂ ਦੀਆਂ ਲਾਸ਼ਾਂ ਪਈਆਂ ਹਨ| ਅੱਤਵਾਦੀਆਂ ਨੇ ਇੱਥੋਂ ਦੀ ਮਸਜਿਦ ਵਿੱਚ ਪਨਾਹ ਲਈ ਸੀ| ਹਵਾਈ ਹਮਲੇ ਵਿੱਚ ਇਹ ਮਸਜਿਦ ਢਹਿ ਗਈ ਅਤੇ ਇਹ ਅੱਤਵਾਦੀ ਮਾਰੇ ਗਏ|
ਜ਼ਿਕਰਯੋਗ ਹੈ ਕਿ ਕੁੱਝ ਆਈ. ਐਸ. ਅੱਤਵਾਦੀ ਤਿਗਰਿਸ ਨਦੀ ਦੇ ਰਸਤੇ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਰਾਕ ਦੀ ਸਪੈਸ਼ਲ ਫੋਰਸ ਨੇ ਇਨ੍ਹਾਂ ਨੂੰ ਖਤਮ ਕਰ ਦਿੱਤਾ| ਫੌਜ ਦੇ ਜਵਾਨ ਖਾਲਿਦ ਨੇ ਕਿਹਾ ਕਿ ਪੂਰੇ ਸ਼ਹਿਰ ਦੇ ਜੰਗਲੀ ਅਤੇ ਅਵਾਰਾ ਕੁੱਤੇ ਪਹਿਲਾਂ ਨਾਲੋਂ ਵਧੇਰੇ ਤਕੜੇ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਅੱਤਵਾਦੀਆਂ ਦਾ ਮਾਸ ਖਾਣ ਨੂੰ ਮਿਲ ਰਿਹਾ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਬਾਕੀ ਅੱਤਵਾਦੀਆਂ ਨੂੰ ਵੀ ਇਹ ਸੰਦੇਸ਼ ਮਿਲ ਜਾਵੇਗਾ ਕਿ ਜੇਕਰ ਉਹ ਵੀ ਬੇਗੁਨਾਹ ਲੋਕਾਂ ਨੂੰ ਮਾਰਨਗੇ ਤਾਂ ਇਕ ਦਿਨ ਉਨ੍ਹਾਂ ਦੀਆਂ ਲਾਸ਼ਾਂ ਕੁੱਤਿਆਂ ਦਾ ਭੋਜਨ ਬਣਨਗੀਆਂ|

Leave a Reply

Your email address will not be published. Required fields are marked *