ਬੇਗੂਸਰਾਏ ਵਿੱਚ ਭਗਦੜ ਮਚਣ ਨਾਲ 4 ਦੀ ਮੌਤ, 24 ਜ਼ਖਮੀ

ਪਟਨਾ, 4 ਨਵੰਬਰ (ਸ.ਬ.)  ਬਿਹਾਰ ਦੇ ਬੇਗੂਸਰਾਏ ਜ਼ਿਲੇ ਵਿੱਚ ਕਾਰਤਿਕ ਪੂਰਨੀਮਾ ਮੇਲੇ ਵਿੱਚ ਇਸ਼ਨਾਨ ਦੌਰਾਨ ਭੱਜ-ਦੌੜ ਮਚਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਦਰਜਨਾਂ ਲੋਕ ਜ਼ਖਮੀ ਹੋ ਗਏ| ਪ੍ਰਸ਼ਾਸਨ ਨੇ 2 ਦੇ ਮਰਨ ਦੀ ਪੁਸ਼ਟੀ ਕੀਤੀ ਹੈ| ਦੂਜੇ ਪਾਸੇ ਚਸ਼ਮਦੀਦਾਂ ਨੇ ਦੋਸ਼ ਲਾਇਆ ਕਿ ਮਰਨ ਵਾਲਿਆਂ ਵਿਚੋਂ 2 ਦੀਆਂ ਲਾਸ਼ਾਂ ਨਦੀ ਵਿਚ ਵਹਾਅ ਦਿੱਤੀਆਂ ਗਈਆਂ| ਬੇਗੂਸਰਾਏ ਦੇ ਸਿਮਰੀਆ ਧਾਮ ਵਿਚ ਕਾਰਤਿਕ ਪੂਰਨੀਮਾ ਮੌਕੇ ਹਜ਼ਾਰਾਂ ਦੀ ਭੀੜ ਲੱਗ ਗਈ ਸੀ| ਸਿਮਰੀਆ ਧਾਮ ਵਿਚ ਕਾਰਤਿਕ ਮਹੀਨੇ ਕਲਪਵਾਸ ਮੇਲੇ ਦੀ ਪਰੰਪਰਾ ਰਹੀ ਹੈ| ਇਸ ਵਾਰ ਸਿਮਰੀਆ ਵਿਚ ਕੁੰਭ ਦਾ ਵੀ ਆਯੋਜਨ ਕੀਤਾ ਗਿਆ ਸੀ| ਕਾਰਤਿਕ ਮਹੀਨੇ ਦੇ ਕਲਪਵਾਸ  ਮੇਲਾ, ਕਾਰਤਿਕ ਪੂਰਨੀਮਾ ਦਾ ਇਸ਼ਨਾਨ ਅਤੇ ਕੁੰਭ ਨੂੰ ਲੈ ਕੇ ਸਿਮਰੀਆ ਧਾਮ ਵਿਚ ਕਾਫੀ ਭੀੜ ਲੱਗ ਗਈ ਸੀ| ਇਸੇ ਦੌਰਾਨ ਕਾਲੀ ਮੰਦਰ ਕੋਲ ਸੀੜ੍ਹੀ ਘਾਟ ਤੇ ਭੱਜ-ਦੌੜ ਦੀ ਗੱਲ ਸਾਹਮਣੇ ਆਈ ਹੈ| ਇਕ ਸ਼ਰਧਾਲੂ ਦੀ ਮੌਤ ਦੀ ਗੱਲ ਪ੍ਰਸ਼ਾਸਨ ਕਰ ਰਿਹਾ ਹੈ|
ਜ਼ਿਕਰਯੋਗ ਹੈ ਕਿ ਹਿੰਦੂ ਧਰਮ ਵਿੱਚ ਪ੍ਰਾਚੀਨਕਾਲ ਤੋਂ ਹੀ ਕਾਰਤਿਕ ਪੂਰਨੀਮਾ ਦਾ ਕਾਫ਼ੀ ਮਹੱਤਵ ਹੈ| ਸ਼ਾਸਤਰਾਂ ਵਿਚ ਇਸ ਦਿਨ ਗੰਗਾ ਇਸ਼ਨਾਨ ਦਾ ਕਾਫੀ ਮਹੱਤਵ ਦੱਸਿਆ ਗਿਆ ਹੈ| ਕਾਰਤਿਕ ਪੂਰਨੀਮਾ ਦਾ ਉਤਸਵ ਪੂਰੇ ਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ| ਇਸ ਮੌਕੇ ਬਿਹਾਰ ਵਿਚ ਗੰਗਾ ਘਾਟਾਂ ਤੇ ਲੱਖਾਂ ਸ਼ਰਧਾਲੂ ਇਸ਼ਨਾਨ ਲਈ ਇਕੱਠੇ ਹੁੰਦੇ ਹਨ| ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ|

Leave a Reply

Your email address will not be published. Required fields are marked *