ਬੇਗੂਸਰਾਏ ਵਿੱਚ ਵੱਡੀ ਗਿਣਤੀ ਵਿੱਚ ਕਾਰਤੂਸ ਸਣੇ ਹਥਿਆਰ ਤਸਕਰ ਗ੍ਰਿਫਤਾਰ

ਬੇਗੂਸਰਾਏ, 15 ਦਸੰਬਰ (ਸ.ਬ.) ਬਿਹਾਰ ਵਿੱਚ ਬੇਗੂਸਰਾਏ ਜ਼ਿਲੇ ਦੇ ਬਲੀਆ ਥਾਣਾ ਖੇਤਰ ਤੋਂ ਅੱਜ ਤੜਕੇ ਪੁਲੀਸ ਨੇ ਵੱਡੀ ਗਿਣਤੀ ਵਿੱਚ ਕਾਰਤੂਸ  ਸਣੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ|
ਪੁਲੀਸ ਸੂਤਰਾਂ ਨੇ ਦੱਸਿਆ ਕਿ ਪਟਨਾ ਤੋਂ ਆਈ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਦੀ ਟੀਮ ਨੇ ਸਥਾਨਕ ਪੁਲੀਸ ਦੇ ਸਹਿਯੋਗ ਨਾਲ ਬਲੀਆ ਸਟੇਸ਼ਨ ਰੋਡ ਤੇ ਘੇਰਾਬੰਦੀ ਕਰਕੇ ਪਕੰਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ| ਪੁਲੀਸ ਨੇ ਉਸ ਦੇ ਥੈਲੇ ਵਿੱਚ ਰੱਖਿਆ 77 ਕਾਰਤੂਸ ਬਰਾਮਦ ਕੀਤੇ ਹਨ| ਸੂਤਰਾਂ ਨੇ ਦੱਸਿਆ ਕਿ ਮੁੰਗੇਰ ਜ਼ਿਲੇ ਦਾ ਨਿਵਾਸੀ ਪਕੰਜ ਹਥਿਆਰ ਸਪਲਾਇਰ ਹੈ| ਪੁਲੀਸ ਉਸ ਕੋਲੋਂ ਪੁੱਛਗਿਛ ਕਰ ਰਹੀ ਹੈ|

Leave a Reply

Your email address will not be published. Required fields are marked *