ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਮੀਟਿੰਗ ਹੋਈ

ਐਸ ਏ ਐਸ ਨਗਰ, 30  ਅਕਤੂਬਰ (ਸ.ਬ.) ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਬਲਾਕ ਪੱਧਰੀ  ਟਾਸਕ ਫੋਰਸ ਕਮੇਟੀ ਦੀ ਮੀਟਿੰਗ ਕੀਤੀ ਗਈ| ਇਸ ਮੀਟਿੰਗ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟਰੇਟ ਮੁਹਾਲੀ ਡਾਕਟਰ ਰੁਪਿੰਦਰ ਸਿੰਘ ਨੇ ਕੀਤੀ| ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸੀ ਡੀ ਪੀ ਓ ਅਰਵਿੰਦਰ ਕੌਰ ਸੰਧਾਵਾਲੀਆ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਸਬੰਧੀ ਤਿੰਨ ਮਹੀਨਿਆਂ ਦੇ ਪਲੈਨ ਤਹਿਤ ਬਲਾਕ ਦੇ ਪਿੰਡਾਂ ਵਿਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ, ਨੁਕੜ ਨਾਟਕ, ਰੈਲੀਆਂ, ਸਹੁੰ ਚੁੱਕ ਸਮਾਗਮ ਵੀ ਕਰਵਾਏ ਜਾ ਰਹੇ ਹਨ| ਕਈ ਪਿੰਡਾਂ ਵਿਚ ਨਵਜੰਮੀਆਂ ਲੜਕੀਆਂ ਦੇ ਜਨਮ ਦਿਨ ਮਨਾ ਕੇ ਉਹਨਾਂ ਨੂੰ ਤੋਹਫੇ ਵੀ ਦਿਤੇ ਜਾ ਰਹੇ ਹਨ|  ਇਸ ਮੌਕੇ ਸ੍ਰੀਮਤੀ ਦੀਪਿਕਾ ਐਨ ਜੀ ਓ ਮੁਹਾਲੀ, ਰਵਿੰਦਰ ਸਿੰਘ ਐਸ ਸੀ ਪੀ ਓ ਦਫਤਰ ਬੀ ਡੀ ਪੀ ਓ ਖਰੜ, ਦਵਿੰਦਰ ਸਿੰਘ ਪੰਚ ਪਿੰਡ ਕੁਰੜਾ, ਪੁਸ਼ਪਾ ਦੇਵੀ ਸੁਪਰਵਾਇਜਰ  ਅਤੇ ਐਸ ਡੀ ਐਮ ਦਫਤਰ ਤੋਂ ਸ ਗੁਰਮੁੱਖ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *