ਬੇਦੀ ਵਲੋਂ ਜੈ ਸਿੰਘ ਗਿਲ ਨੂੰ ਪੇਅ ਕਮਿਸ਼ਨ ਦਾ ਮੁਖੀ  ਲਗਾਉਣ  ਦਾ ਸਵਾਗਤ

ਐਸ ਏ ਐਸ ਨਗਰ, 7 ਅਪ੍ਰੈਲ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ  ਦੇ ਸੀਨੀਅਰ ਮੁਲਾਜਮ ਆਗੂ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਜਨਰਲ  ਸਕੱਤਰ ਸ ਭਗਵੰਤ ਸਿੰਘ ਬੇਦੀ ਨੇ ਸਾਬਕਾ ਆਈ ਏ ਐਸ ਅਧਿਕਾਰੀ ਸ ਜੈ ਸਿੰਘ ਗਿੱਲ ਨੂੰ      6ਵੇਂ ਪੇਅ ਕਮਿਸਨ ਦਾ ਮੁੱਖੀ ਲਗਾਏ ਜਾਣ ਦਾ ਸਵਾਗਤ ਕੀਤਾ ਹੈ| ਅੱਜ ਇਕ ਬਿਆਨ ਵਿਚ ਸ ਬੇਦੀ ਨੇ ਕਿਹਾ ਕਿ ਪਿਛਲੀ ਪੰਜਾਬ ਸਰਕਾਰ ਸਮੇਂ ਪੇਅ ਕਮਿਸ਼ਨ ਵਲੋਂ ਕੋਈ ਕੰਮ ਨਹੀਂ ਕੀਤਾ ਗਿਆ, ਜਿਸ ਨਾਲ ਸਾਲ 2016 ਤੋਂ ਜੋ ਪੇਅ ਕਮਿਸ਼ਨ ਲਾਗੂ ਹੋਣਾ ਸੀ, ਉਹ ਲਾਗੂ ਨਹੀਂ ਸੀ ਹੋ ਸਕਿਆ| ਹੁਣ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਨ ਅਤੇ ਜੈ ਸਿੰਘ ਗਿਲ ਦੀ ਨਿਯੁਕਤੀ ਕਾਰਨ ਪੰਜਾਬ ਦੇ ਸਰਕਾਰੀ ਮੁਲਾਜਮ ਅਤੇ ਪੈਨਸ਼ਨਰ ਸਰਕਾਰ ਤੋਂ ਆਸ ਰਖਦੇ ਹਨ ਕਿ ਸਰਕਾਰੀ ਮੁਲਾਜਮਾਂ  ਅਤੇ ਪੈਨਸ਼ਨਰਾਂ ਨੂੰ ਜਲਦੀ ਹੀ ਪੇ ਕਮਿਸ਼ਨ ਦੇ ਲਾਭ ਮਿਲਣਗੇ|

Leave a Reply

Your email address will not be published. Required fields are marked *