ਬੇਰੁਜਗਾਰ ਅਧਿਆਪਕਾਂ ਦਾ ਧਰਨਾ 23ਵੇਂ ਦਿਨ ਵਿਚ ਦਾਖਲ

ਐਸ ਏ ਐਸ ਨਗਰ, 6 ਜੁਲਾਈ (ਸ.ਬ.) ਸੋਹਾਣਾ ਪਾਣੀ ਦੀ ਟੈਂਕੀ ਤੇ ਧਰਨੇ ਤੇ ਬੈਠੇ ਬੀ.ਐਡ ਟੈਟ ਤੇ ਸਬਜੈਕਟ ਟੈਸਟ ਪਾਸ ਬੇਰੁਜਗਾਰ ਅਧਿਆਪਕਾ ਦਾ ਧਰਨਾ ਅੱਜ 23 ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ| ਇਨਾਂ ਬੇਰੁਜਗਾਰ ਅਧਿਆਪਕਾ ਨੇ ਅੱਜ ਰੋਸ ਪ੍ਰਗਟਾਉਂਦਿਆਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ| ਯੂਨੀਅਨ ਆਗੂ ਪ੍ਰਧਾਨ ਪੂਨਮ ਰਾਣੀ, ਰਾਜਪਾਲ, ਤੇਜਿੰਦਰ ਅਪਰਾ, ਬਲਦੇਵ ਸਿੰਘ ਤੇ ਰਾਜਵੰਤ ਕੌਰ ਨੇ ਕਿਹਾ ਕਿ ਕਲ 7 ਜੁਲਾਈ ਨੂੰ ਯੂਨੀਅਨ ਦੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੈ| ਜਿਸ ਵਿਚ ਉਨਾਂ ਦੀਆਂ ਮੰਗਾਂ ਮੰਨੀਆਂ ਜਾਣ ਦਾ ਭਰੋਸਾ ਹੈ ਪਰ ਜੇਕਰ ਉਨ੍ਹਾਂ ਦੇ ਰੁਜਗਾਰ ਦੀ ਮੰਗ ਨਾ ਮੰਨੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰਨਗੇ| ਯੂਨੀਅਨ ਆਗੂ ਮੈਡਮ ਮਨਦੀਪ ਕੌਰ, ਜੈਸਮੀਨ ਸੰਗਰੂਰ, ਬਲਜਿੰਦਰ ਕੌਰ ਦਸੂਹਾ, ਗੁਰਪ੍ਰੀਤ ਕੌਰ ਪਟਿਆਲਾ ਤੇ ਨੀਰੂ ਬਾਲਾ ਨੇ ਕਿਹਾ ਕਿ ਅਸੀਂ ਰੁਜਗਾਰ ਲੈਣ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਪਰ ਹੁਣ ਖਾਲੀ ਹੱਥ ਵਾਪਿਸ ਨਹੀਂ ਮੁੜਾਂਗੇ|
ਉਧਰ 23 ਦਿਨਾਂ ਤੋਂ ਟੈਂਕੀ ਦੇ ਉਪਰ ਚੜੇ ਬੈਠੇ ਵਿਜੈ ਕੁਮਾਰ ਨਾਭਾ ਦੀ ਹਾਲਤ ਅੱਜ ਕਾਫੀ ਵਿਗੜ ਗਈ| ਕਿਉਂਕਿ ਰਾਤ ਖਰਾਬ ਮੌਸਮ ਦੇ ਦੌਰਾਨ ਉਸ ਤੇ ਮੀਂਹ ਪੈਣ ਕਾਰਨ ਉਸਨੂੰ ਨਿਮੋਨੀਆ ਦੀ ਸ਼ਿਕਾਇਤ ਹੋ ਗਈ| ਮੌਕੇ ਤੇ ਕੋਈ ਡਾਕਟਰੀ ਸਹਾਇਤਾ ਉਪਲਬਧ ਨਾ ਹੋਣ ਕਾਰਨ ਬੇਰੁਜਗਾਰ ਅਧਿਆਪਕ ਨੇ ਪ੍ਰਸਾਸ਼ਣ ਖਿਲਾਫ ਨਾਅਰੇਬਾਜੀ ਕਰਕੇ ਆਪਣਾ ਗੁੱਸਾ ਕੱਢਿਆ|
ਇਸ ਮੌਕੇ ਯਾਦਵਿੰਦਰ ਸਿੰਘ ਲਾਲੀ, ਮਹਿੰਦਰ ਸਿੰਘ, ਹਰਦਮ ਸਿੰਘ, ਬਖਸ਼ਿਸ਼ ਸਿੰਘ, ਰਾਜਿੰਦਰ ਕੌਰ, ਅਜੇ ਕੁਮਾਰ, ਰਾਜੇਸ਼ ਮਾਨਸਾ, ਕਮਲਜੀਤ ਖੰਨਾ, ਸੋਨੀਆ ਅੰਮ੍ਰਿਤਸਰ, ਲਖਵਿੰਦਰ ਦਿੜਬਾ, ਰਾਣਾ ਧੀਮਾਨ, ਨੀਰਜ ਸੈਣੀ, ਪਵਨ ਪਠਾਨਕੋਟ, ਆਰਤੀ ਫਿਲੋਰ, ਮਨਜੀਤ ਕੌਰ, ਮੁਕੇਸ਼ ਬਠਿੰਡਾ ਸਣੇ ਵੱਡੀ ਗਿਣਤੀ ਵਿਚ ਅਧਿਆਪਕ ਹਾਜਿਰ ਸਨ|

Leave a Reply

Your email address will not be published. Required fields are marked *