ਬੇਰੁਜਗਾਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਦੇ ਸੈਕਟਰੀ ਨਾਲ ਮੀਟਿੰਗ ਰਹੀ ਬੇਸਿਟਾ

ਐਸ ਏ ਐਸ ਨਗਰ, 7 ਜੁਲਾਈ (ਸ.ਬ.) 24 ਦਿਨਾਂ ਤੋਂ ਸੋਹਾਣਾ ਪਾਣੀ ਦੀ ਟੈਂਕੀ ਤੇ ਧਰਨਾ ਦੇ ਰਹੇ ਬੇਰੁਜਗਾਰ ਅਧਿਆਪਕਾਂ ਦੇ ਆਗੂਆਂ ਦੀ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਪੈਨਲ ਮੀਟਿੰਗ ਵਿੱਚ ਰੁਜਗਾਰ ਦੀ ਮੰਗ ਨਾ ਮੰਨੇ ਜਾਣ ਤੋਂ ਰੋਹ ਵਿੱਚ ਆਏ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕਾਂ ਨੇ ਟੈਂਕੀ ਦੇ ਉਪਰ ਹੀ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਤੇ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਏਅਰਪੋਰਟ ਰੋਡ ਉੱਪਰ ਜਾਮ ਲਗਾ ਦਿੱਤਾ| ਅੱਜ ਪੰਜਾਬ ਅੰਦਰ ਪਹਿਲੀ ਵਾਰ ਬੇਰੁਜਗਾਰ ਅਧਿਆਪਕਾਂ ਨੇ ਵਿਭਾਗ ਦੇ ਨੁੰਮਾਇਦਿਆਂ ਨਾਲ ਦੋ ਵਾਰ ਮੀਟਿੰਗ ਅਸਫਲ ਹੋ ਜਾਣ ਤੋਂ ਬਾਅਦ ਆਪਣੇ ਰੋਸ ਦਾ ਪ੍ਰਦਰਸ਼ਨ ਕਰਦਿਆਂ ਟਂੈਕੀ ਦੇ ਉਪਰ ਹੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ| ਅੰਤਰਰਾਸ਼ਟਰੀ ਹਵਾਈ ਅੱਡਾ ਰੋਡ ਤੇ ਸਥਿਤ ਉਕਤ ਟਂੈਕੀ ਦੇ ਉਪਰ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਟੈਂਕੀ ਤੇ ਚੜੇ 5 ਬੇਰੁਜਗਾਰ ਅਧਿਆਪਕਾਂ ਹਰਵਿੰਦਰ ਸਿੰਘ, ਸਤਨਾਮ ਸਿੰਘ, ਵਿਜੈ ਕੁਮਾਰ, ਸੁਰਿੰਦਰ ਕੌਰ ਨਾਭਾ ਤੇ ਪ੍ਰਵੀਨ ਰਾਣੀ ਨੇ ਕਿਹਾ ਕਿ ਉਹ ਉਨ੍ਹਾਂ ਚਿਰ ਟਂੈਕੀ ਦੇ ਉਪਰੋਂ ਹੇਠਾ ਨਹੀਂ ਆਉਣਗੇ| ਜਿਨ੍ਹਾਂ ਚਿਰ ਤੱਕ ਸਰਕਾਰ ਉਨ੍ਹਾਂ ਨੂੰ ਰੁਜਗਾਰ ਨਹੀਂ ਦਿੰਦੀ| ਉਧਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਯੂਨੀਅਨ ਦੇ ਆਗੂ ਪ੍ਰਧਾਨ ਪੂਨਮ ਰਾਣੀ, ਰਾਜਪਾਲ ਖਨੋਰੀ, ਹਰਵਿੰਦਰ ਸਿੰਘ, ਯਾਦਵਿੰਦਰ ਸਿੰਘ ਲਾਲੀ ਤੇ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਤੋਂ ਉਹ ਆਪਣਾ ਸੰਘਰਸ਼ ਸਰਕਾਰ ਖਿਲਾਫ ਹੋਰ ਤਿੱਖਾ ਕਰਨਗੇ ਤੇ ਸਾਰੇ ਸਾਥੀ ਰੁਜਗਾਰ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ| ਪਰ ਹੁਣ ਇੱਥੋਂ ਨੌਕਰੀਆਂ ਲੈ ਕੇ ਹੀ ਵਾਪਿਸ ਜਾਵਾਂਗੇ|
ਇਸ ਮੌਕੇ ਰਾਜਵੰਤ ਕੌਰ, ਤੇਜਿੰਦਰ ਅੱਪਰਾ, ਸੋਨੀਆ, ਗੁਰਮੀਤ ਕੌਰ, ਮਨਜੀਤ ਕੌਰ, ਜੈਸਮੀਨ ਸੰਗਰੂਰ, ਮਨਦੀਪ ਕੌਰ, ਕਸ਼ਮੀਰ ਕੌਰ, ਅਨੀਤਾ ਰਾਣੀ, ਰੇਨੂੰ, ਤਨਵੀ, ਪ੍ਰਵੀਨ, ਅੰਕਿਤ, ਤਰਸੇਮ ਸਿੰਘ, ਗਗਨ, ਕੁਲਜੀਤ, ਮਹਿੰਦਰ ਸਿੰਘ, ਪ੍ਰਿਤਪਾਲ, ਬਲਵਿੰਦਰ ਸਿੰਘ, ਸੁਰਜੀਤ ਭੂਮਣੀ, ਰਾਣਾ ਧੀਮਾਨ, ਮੁਕੇਸ਼, ਰਾਜੇਸ਼ ਤੇ ਜਸਵੀਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜਿਰ ਸਨ|

Leave a Reply

Your email address will not be published. Required fields are marked *