ਬੇਰੁਜਗਾਰ ਅਧਿਆਪਕਾਂ ਨੇ ਏਅਰਪੋਰਟ ਰੋਡ ਤੇ ਜਾਮ ਲਾਇਆ

ਐਸ. ਏ. ਐਸ. ਨਗਰ, 14 ਜੁਲਾਈ (ਸ.ਬ.) ਬੇਰੁਜਗਾਰ ਬੀ. ਐਡ. ਟੈਟ ਅਤੇ ਸਬਬਜੈਕਟ ਪਾਸ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ  ਏਅਰਪੋਰਟ ਰੋਡ ਨੂੰ ਜਾਮ ਕਰ ਦਿੱਤਾ ਗਿਆ ਅਤੇ ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਰ੍ਹੇਬਾਜੀ ਕੀਤੀ ਗਈ|
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰੀ ਨੌਕਰੀ ਮਿਲਣ ਤੱਕ ਉਹ ਸੰਘਰਸ਼ ਕਰਦੇ ਰਹਿਣਗੇ| ਬੇਰੁਜਗਾਰ ਅਧਿਆਪਕਾਂ ਵੱਲੋਂ ਸੜਕ ਜਾਮ ਕੀਤੇ ਜਾਣ ਤੋਂ ਬਾਅਦ ਟ੍ਰੈਫਿਕ ਪੁਲੀਸ  ਵੱਲੋਂ ਟ੍ਰੈਫਿਕ ਡਾਈਵਰਟ ਕਰ ਦਿਤਾ ਗਿਆ ਸੀ| ਖਬਰ ਲਿਖੇ ਜਾਣ ਤੱਕ ਬੇਰੁਜਗਾਰ ਅਧਿਆਪਕਾਂ ਦਾ ਸੜਕ ਧਰਨਾ ਜਾਰੀ ਸੀ|

Leave a Reply

Your email address will not be published. Required fields are marked *