ਬੇਰੁਜਗਾਰ ਅਧਿਆਪਕਾਂ ਵਲੋਂ ਧਰਨਾ ਜਾਰੀ


ਪਟਿਆਲਾ, 16 ਅਕਤੂਬਰ (ਬਿੰਦੂ ਸ਼ਰਮਾ ) ਆਲ ਪੰਜਾਬ ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਪੰਜਾਬ ਦਾ  ਟੈਂਕੀ ਧਰਨਾ ਅੱਜ 32ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ| ਸੂਬਾ ਪ੍ਰਧਾਨ ਜਗਸੀਰ ਘੁਮਾਣ ਨੇ ਇਕ ਬਿਆਨ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਯੂਨੀਅਨ ਦੀ ਪੈਨਲ ਮੀਟਿੰਗ ਤੋਂ ਬਾਅਦ ਦੋ ਟੀਮਾਂ ਦਾ ਗਠਨ ਕੀਤਾ ਗਿਆ ਸੀ| ਜਿਸ ਵਿੱਚ ਇੱਕ ਟੀਮ  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ  ਅਤੇ ਦੂਜੀ ਟੀਮ ਡੀ ਪੀ ਆਈ ਦਫਤਰ ਚੰਡੀਗੜ੍ਹ ਵਿਖੇ ਬੇਰੁਜਗਾਰ ਅਧਿਆਪਕਾਂ ਦੀ ਭਰਤੀ ਵਾਲੀ ਫਾਈਲ ਦਾ ਸਟੇਟਸ ਜਾਣਨ ਲਈ          ਭੇਜੀ ਗਈਆਂ ਸੀ|
ਉਹਨਾਂ ਕਿਹਾ ਕਿ ਬੀਤੇ ਦਿਨ ਕੀਤੀ  ਮੀਟਿੰਗ ਵਿੱਚ ਦੋਵਾਂ ਟੀਮਾਂ ਨੇ ਆਪਣਾ ਆਪਣਾ ਪੱਖ ਸੂਬਾ ਪੱਧਰੀ ਕਮੇਟੀ ਅੱਗੇ ਰੱਖਿਆ| ਜਿਸ ਵਿੱਚ ਡੀ ਪੀ ਆਈ ਚੰਡੀਗੜ੍ਹ ਵਿਖੇ ਗਈ ਟੀਮ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ                      ਬੇਰੁਜਗਾਰ ਅਧਿਆਪਕਾਂ ਦੀ  ਫਾਈਲ  ਪਾਸ ਹੋ ਕੇ ਉਹਨਾਂ  ਤੱਕ ਅਜੇ ਨਹੀਂ ਪਹੁੰਚੀ ਅਤੇ ਅਧਿਕਾਰੀਆਂ ਨੇ ਆਨਲਾਈਨ ਸਟੇਟਸ ਚੈਕ ਕਰ ਕੇ ਦੱਸਿਆ ਕਿ ਇਹ ਫਾਈਲ ਵਿੱਤ ਵਿਭਾਗ ਵਿੱਚ ਹੀ ਘੁੰਮ ਰਹੀ ਹੈ| 
ਦੂਜੇ ਪਾਸੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ  ਮੁਲਾਕਾਤ ਕਰ ਕੇ ਆਈ ਟੀਮ  ਨੇ ਦੱਸਿਆ ਕਿ ਵਿੱਤ ਮੰਤਰੀ ਨੇ ਉਹਨਾਂ ਦੀਆਂ ਮੰਗਾਂ ਅਤੇ ਨੌਕਰੀ ਸਬੰਧੀ  ਯੂਨੀਅਨ ਆਗੂਆਂ ਨੂੰ ਇੰਤਜਾਰ ਕਰਨ  ਲਈ ਕਿਹਾ ਹੈ| ਉਹਨਾਂ ਕਿਹਾ ਕਿ ਹੁਣ ਯੂਨੀਅਨ ਵਲੋਂ ਪੰਜਾਬ ਸਰਕਾਰ ਖਿਲਾਫ ਵੱਡਾ ਸੰਘਰਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *