ਬੇਰੁਜਗਾਰ ਅਧਿਆਪਕਾਂ ਵਲੋਂ ਭੁੱਖ ਹੜਤਾਲ ਸ਼ੁਰੂ

ਐਸ. ਏ. ਐਸ. ਨਗਰ, 22 ਜੂਨ (ਸ.ਬ.) ਬੇਰੁਜਗਾਰ ਬੀ ਐਡ ਟੈਟ ਅਤੇ ਸਬਜੈਕਟ ਪਾਸ ਅਧਿਆਪਕ ਯੂਨੀਅਨ ਵਲੋਂ ਸਰਕਾਰੀ ਨੌਕਰੀਆਂ ਲੈਣ ਲਈ ਕੀਤਾ ਜਾ ਰਿਹਾ ਸੰਘਰਸ਼ ਜਾਰੀ ਹੈ| ਅੱਜ ਇਸ ਯੂਨੀਅਨ ਦੇ ਪਾਣੀ ਵਾਲੀ ਟੈਂਕੀ ਉਪਰ ਚੜੇ ਬੇਰੁਜਗਾਰਾਂ ਨੇ ਪਾਣੀ ਵਾਲੀ ਟੈਂਕੀ ਉਪਰ ਹੀ ਅਤੇ ਟੈਂਕੀ ਹੇਠਾਂ ਧਰਨੇ ਉਪਰ ਬੈਠੇ ਬੇਰੁਜਗਾਰ ਅਧਿਆਪਕਾਂ ਨੇ ਹੇਠਾਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ| ਅੱਜ ਭੁੱਖ ਹੜਤਾਲ ਉਪਰ ਯੂਨੀਅਨ ਦੀ ਪ੍ਰਧਾਨ ਮੈਡਮ ਪੂਨਮ, ਮੈਡਮ ਕਸ਼ਮੀਰ ਕੌਰ, ਮੈਡਮ ਗਗਨਦੀਪ ਕੌਰ, ਦਲਜੀਤ ਸਿੰਘ ਅਤੇ ਸ਼ੰਕਰ ਨੇ ਭੁੱਖ ਹੜਤਾਲ ਕਰ ਦਿੱਤੀ| ਧਰਨੇ ਉਪਰ ਬੈਠੇ  ਬੇਰੁਜਗਾਰ ਅਧਿਆਪਕਾਂ ਨੇ ਕਿਹਾ ਕਿ ਅੱਜ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰਨ ਨਹੀਂ ਆਇਆ| ਉਹਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਲੈਣ ਤੱਕ ਭੁੱਖ ਹੜਤਾਲ ਜਾਰੀ ਰਹੇਗੀ|
ਇਸੇ ਦੌਰਾਨ ਡੈਮੋਕਰੇਟਿਕ ਸਵਰਾਜ ਪਾਰਟੀ ਦੇ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ, ਜਨਰਲ ਸੈਕਟਰੀ ਹਰਬੰਸ ਸਿੰਘ ਢੋਲੇਵਾਲ, ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਮਾਸਟਰ ਗੁਰਚਰਨ ਸਿੰਘ ਕੁੰਭੜਾ ਅਤੇ ਈ.ਟੀ.ਟੀ. ਟੈਸਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਸਲਿੰਦਰ ਕੰਬੋਜ, ਜਸ਼ਨ ਕੰਬੋਜ, ਪ੍ਰਦੀਪ ਨੀਟੂ ਅਤੇ ਤਨੁਜ ਨੇ ਯੂਨੀਅਨ ਦਾ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿੱਤਾ| ਇਸ ਮੌਕੇ ਬੇਰੁਜਗਾਰ ਅਧਿਆਪਕ ਆਗੂਆਂ ਮੇਘਾ ਖੰਨਾ, ਤੇਜਿੰਦਰ ਸਿੰਘ, ਰਾਜਵੰਤ ਕੌਰ ਢਿੱਲੋਂ ਤੇ ਗੁਰਮੀਤ ਕੌਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ| ਇਸ ਮੌਕੇ ਯਾਦਵਿੰਦਰ ਸਿੰਘ ਲਾਲੀ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਦਵਿੰਦਰ ਕੌਰ, ਮੋਨਿਕਾ, ਮੀਨਾ ਰਾਣੀ, ਗੁਰਦੀਪ ਕੌਰ, ਅਮਨਦੀਪ ਕੌਰ, ਬਲਜੀਤ ਕੌਰ, ਮਨਪ੍ਰੀਤ ਕੁਰਾਲੀ, ਮੁਕੇਸ਼ ਬਾਂਸਲ, ਬੀਕਾ ਬੋਹਾ, ਅਮਿਤ ਕੁਮਾਰ, ਭਗਤ ਸਿੰਘ, ਜਸਵੀਰ ਸਿੰਘ, ਰਾਜੇਸ਼ ਸਿੰਘ, ਤਰਸੇਮ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਸੁਖਪਾਲ ਸਿੰਘ ਤੇ ਪ੍ਰਭਜੋਤ ਸਿੰਘ ਸਣੇ ਵੱਲੀ ਗਿਣਤੀ ਵਿੱਚ ਧਰਨਾਕਾਰੀ ਹਾਜਿਰ ਸਨ|

Leave a Reply

Your email address will not be published. Required fields are marked *