ਬੇਰੁਜਗਾਰ ਬੀ ਐਡ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸੋਹਾਣਾ ਦੀ ਟੈਂਕੀ ਉਪਰ ਚੜੇ

ਐਸ.ਏ.ਐਸ.ਨਗਰ, 2 ਜਨਵਰੀ (ਸ.ਬ.) ਪ੍ਰਸ਼ਾਸ਼ਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਬੇਰੁਜਗਾਰ ਬੀ ਐਡ ਟੈਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕ ਐਕਸ਼ਨ ਕਮੇਟੀ ਦੇ ਮੈਂਬਰ ਸੇਵਕ ਕੋਟਕਪੁਰਾ, ਸਤਨਾਮ ਦਸੂਹਾ, ਗੁਰਮੀਤ ਕੌਰ, ਮੈਡਮ ਪਰਮ ਨਾਭਾ, ਪੈਟਰੋਲ ਦੀਆਂ ਬੋਤਲਾਂ ਲੈ ਕੇ ਸੋਹਾਣਾ ਪਿੰਡ  ਦੀ ਪਾਣੀ ਵਾਲੀ ਟੈਂਕੀ ਉਪਰ ਚੜ ਗਏ ਅਤੇ ਮੰਗ ਕੀਤੀ ਕਿ ਜਾਂ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਤੁਰੰਤ ਨੋਕਰੀਆਂ ਦੇਵੇ ਨਹੀਂ ਤਾਂ ਉਹ ਕੋਈ ਸਖਤ ਕਾਰਵਾਈ ਲਈ ਮਜਬੂਰ ਹੋਣਗੇ| ਬੇਰੁਜਗਾਰ ਅਧਿਆਪਕਾਂ ਦੇ ਟੈਂਕੀ ਉਪਰ ਚੜਨ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਬਦਲ ਦਿਤਾ| ਖਬਰ ਲਿਖੇ ਜਾਣ ਤੱਕ ਚਾਰੇ ਬੇਰੁਜਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਹੀ ਮੌਜੂਦ ਸਨ ਇਸ ਤੋਂ ਪਹਿਲਾਂ ਬੇਰੁਜਗਾਰ ਬੀ.ਐਂਡ ਟੈੱਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕ ਐਕਸ਼ਨ ਕਮੇਟੀ, ਪੰਜਾਬ ਦੀ ਮੀਟਿੰਗ ਪੁੱਡਾ ਪਾਰਕ ਮੁਹਾਲੀ ਵਿਖੇ ਹੋਈ| ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪੂਨਮ ਰਾਣੀ ਨੇ ਕਿਹਾ ਕਿ ਸਰਕਾਰ 2011 ਤੋਂ ਬੀ.ਐਡ ਟੈਟ ਪਾਸ  ਅਧਿਆਪਕਾਂ ਨਾਲ ਸਰਾਸਰ ਨਾਇੰਨਸਾਫੀ ਕਰ ਰਹੀ ਹੈ| ਉਹਨਾਂ ਕਿਹਾ ਕਿ 2011 ਤੋਂ ਟੈੱਟ ਪਾਸ ਅਧਿਆਪਕ ਸੜਕਾਂ ਤੇ ਰੁਲਣ ਲਈ ਮਜਬੂਰ ਹਨ| ਜਦਕਿ ਸਰਕਾਰ ਇਹਨਾਂ  ਬੇਰੁਜਗਾਰ ਅਧਿਆਪਕਾਂ ਪ੍ਰਤੀ ਬਿਲਕੁੱਲ ਵੀ ਫਿਕਰਮੰਦ ਨਹੀਂ| ਉਹਨਾਂ ਕਿਹਾ ਕਿ ਸਾਡੀ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਸਾਡੀਆਂ ਮੰਗਾਂ ਨੂੰ ਲੈ ਕੇ ਦੋ ਵਾਰ 26.11.16 ਅਤੇ 11.12.16 ਨੂੰ ਪੈਨਲ ਮੀਟਿੰਗ ਹੋ ਚੁੱਕੀ ਹੈ ਅਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਸਾਡੀਆਂ ਮੰਗਾਂ ਦੋਨੋ ਮੀਟਿੰਗਾਂ ਵਿੱਚ ਪੂਰੀਆਂ ਕਰਨ ਦਾ ਹੁਕਮ ਤੱਕ ਕੀਤਾ, ਪਰ ਪ੍ਰਸ਼ਾਸ਼ਨ ਰਾਹੀਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਅੱਗੇ ਕਿਹਾ ਕਿ ਸਾਡੇ ਵਿੱਚ ਬਹੁਤੇ ਉਮੀਦਵਾਰ ਉਹ ਹਨ ਜੋ ਨੌਕਰੀ ਦੀ ਉਮਰ ਹੱਦ ਨੂੰ ਪਾਰ ਕਰਨ ਦੇ ਕਿਨਾਰੇ ਹਨ| ਇਸ ਤੋਂ ਬਾਅਦ ਉਹਨਾਂ ਦੇ ਪੜ੍ਹਾਈ ਦੇ ਸਾਰੇ   ਸਰਟੀਫਿਕੇਟ ਰੱਦੀ ਹੋ ਜਾਣਗੇ ਤੇ ਲੱਖਾਂ ਰੁਪਈਆਂ ਡਿਗਰੀਆਂ ਤੇ ਖਰਚ ਕੇ ਸਾਰੀਆਂ ਸ਼ਰਤਾਂ ਤੇ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਨੌਕਰੀ ਨਹੀਂ ਦੇ ਰਹੀਂ ਇਸ ਮੌਕੇ ਮੀਤ ਪ੍ਰਧਾਨ ਰਾਜਪਾਲ ਸਿੰਘ ਖਨੌਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਹੁਣ ਵੀ ਸਾਨੂੰ ਘੱਟ ਗਿਣਤੀ ਪੋਸਟਾਂ ਦੇ ਕੇ ਸਾਡਾ ਰੁਜ਼ਗਾਰ ਮਾਰਨਾ ਚਾਹੁੰਦੀ ਹੈ, ਜਦਕਿ ਟੈਟ ਪਾਸ ਉਮੀਦਵਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅਸੀਂ 2011 ਤੋਂ ਉਥੇ ਹੀ ਖੜੇ ਹਾਂ| ਸਾਨੂ ੰਭਰਤੀ ਪ੍ਰਕਿਰਿਆ ਵਿੱਚ ਸੀਨੀਔਰਟੀ ਦੇ ਆਧਾਰ ਤੇ ਰੁਜਗਾਰ ਦਿੱਤਾ ਜਾਵੇ| ਜਦੋਕਿ ਸਰਕਾਰ 2011 ਵਿੱਚ ਟੈਸਟ ਲੈਣ ਤੋਂ ਪਹਿਲਾਂ ਕਿਹਾ ਸੀ ਕਿ ਜੋ ਜੋ ਪਹਿਲਾਂ  ਟੈਸਟ ਪਾਸ           ਕਰੇਗਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਹੀ ਨਹੀਂ ਦੇਣਾ ਚਾਹੁੰਦੀ ਤਾਂ ਅਣਗਿਣਤ ਖੁੱਲੇ ਬੀ.ਐਡ ਕਾਲਜ ਬੰਦ ਕਰ ਦੇਣੇ ਚਾਹੀਦੇ ਹਨ ਤੇ ਟੈੱਟ ਦਾ ਟੈਸਟ ਵੀ ਬੰਦ ਕਰ ਦੇਣਾ ਚਾਹੀਦਾ ਹੈ, ਜਦਕਿ ਸਰਕਾਰ ਉਲਟਾ ਸਾਡੇ ਜਿਹੇ ਬੇਰੁਜਗਾਰਾਂ ਤੋਂ ਕਰੋੜਾਂ ਰੁਪਇਆਂ ਫਾਰਮ ਅਪਲਾਈ ਕਰਾਉਣ ਦੇ ਬਹਾਨੇ ਇੱਕਠਾ ਕਰ ਰਹੇ ਹੈ| ਇਸ ਮੌਕੇ ਮੁੱਖ ਸਲਾਹਕਾਰ ਤੇਜਿੰਦਰ ਰਾਜਪੁਰਾ ਤੇ ਪ੍ਰੈਸ ਸਕੱਤਰ ਬਲਦੇਵ ਸਮਾਣਾ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਤੇਜਿੰਦਰ ਅੱਪਰਾ, ਜਤਿੰਦਰ ਲੁਧਿਆਣਾ, ਸ਼ਾਮ ਪਾਤੜਾਂ, ਗਗਨਦੀਪ ਕੌਰ, ਯਾਦਵਿੰਦਰ ਸਿੰਘ  ਭਵਾਨੀਗੜ੍ਹ, ਗੁਰਪ੍ਰੀਤ ਕੌਰ ਮੌੜ,            ਜੈ ਰਘੁਨੰਦਨ,ਟੋਨੀ ਮੁਹਾਲੀ, ਅਵਤਾਰ ਸਿੰਘ ਰੋਪੜ, ਕੇਸਰ ਲੁਧਿਆਣਾ, ਅਮਰਜੀਤ ਮਾਛੀਵਾੜਾ, ਸੇਵਕ ਕੋਟਕਪੂਰਾ, ਰਾਜਵੰਤ ਕੌਰ, ਦੇਸ ਰਾਜ ਖਨੌਰੀ, ਹਰਪ੍ਰੀਤ ਕੌਰ ਰੋਪੜਾ ਤੇ ਸਬੀਰ ਮਲੇਰਕੋਟਲਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *