ਬੇਰੁਜਗਾਰ ਮਹਿਲਾ ਅਧਿਆਪਕ ਦੀ ਤਬੀਅਤ ਵਿਗੜਨ ਕਰਨ ਪ੍ਰਸ਼ਾਸ਼ਨ ਨੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ

ਐਸ. ਏ. ਐਸ. ਨਗਰ, 26 ਜੂਨ (ਸ.ਬ.) ਸੋਹਾਣਾ ਵਿਖੇ ਸ਼ੰਘਰਸ ਕਰ ਰਹੇ ਬੇਰੁਜਗਾਰ ਬੀ ਐਡ ਟੈਟ ਅਤੇ ਸਬਜੈਕਟ ਪਾਸ ਯੂਨੀਅਨ ਦੀ ਮਰਨ ਵਰਤ ਉਪਰ ਬੈਠੀ ਮੈਡਮ ਅਨੀਤਾ ਰਾਣੀ ਦੀ ਤਬੀਅਤ ਖਰਾਬ ਹੋਣ ਕਾਰਨ ਪੁਲੀਸ ਵਲੋਂ ਅੱਜ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਅਨੀਤਾ ਰਾਣੀ ਦੀ ਬੀਤੀ ਸ਼ਾਮ ਹੀ ਤਬੀਅਤ ਖਰਾਬ ਹੋ ਗਈ ਸੀ, ਉਸਨੂੰ ਹਲਕਾ ਬੁਖਾਰ ਵੀ ਸੀ ਤੇ ਦੋ ਉਲਟੀਆਂ  ਆਈਆਂ| ਉਹ ਸਾਰੀ ਰਾਤ ਹੀ   ਪ੍ਰੇਸ਼ਾਨੀ ਵਿੱਚ ਰਹੀ, ਉਸਦੇ ਸਾਥੀ ਵੀ ਸਾਰੀ ਰਾਤ ਜਾਗਦੇ ਰਹੇ|
ਅੱਜ ਸਵੇਰੇ ਜਦੋਂ ਡਾਕਟਰਾਂ ਨੇ ਅਨੀਤਾ ਰਾਣੀ ਦੀ ਜਾਂਚ ਕੀਤੀ ਤਾਂ ਉਸਦੇ ਚਿਹਰੇ ਉਪਰ ਸੋਜ ਵੀ ਸੀ| ਮੌਕੇ ਉਪਰ ਐਸ ਡੀ ਐਮ ਮੁਹਾਲੀ ਅਤੇ ਐਸ ਐਚ ਓ ਸੋਹਾਣਾ ਪਹੁੰਚੇ| ਜਿਹਨਾਂ ਨਾਲ ਮਹਿਲਾ ਪੁਲੀਸ ਵੀ ਸੀ| ਉਹਨਾਂ ਨੇ ਅਨੀਤਾ ਰਾਣੀ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ | ਧਰਨਾਕਾਰੀਆਂ ਨੇ ਅਨੀਤਾ ਰਾਣੀ ਦੀ ਥਾਂ ਰੇਨੂੰ ਕਪੂਰ ਨੂੰ ਧਰਨੇ ਉਪਰ ਬਿਠਾ ਦਿੱਤਾ|
ਇਸੇ ਦੌਰਾਨ ਬੇਰੁਜਗਾਰ ਅਧਿਆਪਕ ਦਲਜੀਤ ਸਿੰਘ ਨੂੰ ਪੁਲੀਸ ਨੇ ਚੁੱਕਣ ਦਾ ਯਤਨ ਕੀਤਾ ਪਰ ਸਾਥੀ ਅਧਿਆਪਕਾਂ ਨੇ ਪੁਲੀਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ| ਸਿਵਲ ਹਸਪਤਾਲ ਵਿੱਚ ਅਨੀਤਾ ਰਾਣੀ ਕੋਲ ਬੇਰੁਜਗਾਰ ਅਧਿਆਪਕ ਰਾਜਵੰਤ ਕੌਰ ਅਤੇ ਗਗਨਦੀਪ ਦੀ ਡਿਊਟੀ ਲਗਾਈ ਗਈ ਹੈ|
ਖਬਰ ਲਿਖੇ ਜਾਣ ਵੇਲੇ ਐਸ ਡੀ ਐਮ ਮੁਹਾਲੀ  ਮੁੜ ਧਰਨਾਕਾਰੀਆ ਕੋਲ ਪਹੁੰਚ ਗਏ ਸਨ ਪਰ ਉੱਥੇ ਧਰਨਾਕਾਰੀਆ ਦੇ ਸੀਨੀਅਰ ਆਗੂ ਨਾ ਹੋਣ ਕਾਰਨ ਉਹਨਾਂ ਨੇ ਟੈਂਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਨੂੰ ਹੇਠਾਂ ਉਤਰਨ ਲਈ ਇਕ ਘੰਟੇ ਦਾ ਸਮਾਂ  ਦੇ ਦਿਤਾ ਅਤੇ ਨਾਲ ਹੀ ਕਹਿ ਦਿਤਾ ਕਿ ਜੇ ਉਹ ਆਪਣੇ ਆਪ ਟੈਂਕੀ ਤੋਂ ਹੇਠਾਂ ਨਾ ਆਏ ਤਾਂ ਪ੍ਰਸ਼ਾਸਨ ਆਪਣੀ ਕਾਰਵਾਈ ਕਰਕੇ ਉਹਨਾਂ ਨੂੰ ਹੇਠਾਂ ਉਤਾਰੇਗਾ|

Leave a Reply

Your email address will not be published. Required fields are marked *