ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਧਰਨਾ ਨੌਵੇਂ ਦਿਨ ਵਿੱਚ ਦਾਖਿਲ

ਪਟਿਆਲਾ, 23 ਸਤੰਬਰ (ਬਿੰਦੂ ਸ਼ਰਮਾ) ਆਲ ਪੰਜਾਬ ਬੇਰੁਜ਼ਗਾਰ ਡੀ. ਪੀ.ਈ. ਅਧਿਆਪਕ ਯੂਨੀਅਨ ਪੰਜਾਬ ਦਾ ਧਰਨਾ ਅੱਜ ਨੌਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ| ਇਸ ਦੌਰਾਨ            ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ| 
ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਵਲੋਂ ਯੂਨੀਅਨ ਨੂੰ 873 ਪੋਸਟਾਂ ਵਿੱਚ 1000 ਦੇ ਵਾਧੇ ਸੰਬੰਧੀ ਜੋ ਲਾਲੀਪੋਪ ਦਿੱਤਾ ਗਿਆ ਸੀ, ਉਹ ਯੂਨੀਅਨ ਵਲੋਂ ਪਟਿਆਲਾ ਦੇ ਮੇਨ ਬਾਜ਼ਾਰਾਂ ਵਿੱਚ ਜਾ ਕੇ ਪਟਿਆਲਾ ਵਾਸੀਆਂ ਨੂੰ ਵੰਡਿਆ ਗਿਆ| 
ਯੂਨੀਅਨ ਦੇ ਸਰਪਰਸਤ ਨਵੀਨ ਗੁਰਦਾਸਪੁਰ ਨੇ ਦੱਸਿਆ ਕਿ ਨੈਸ਼ਨਲ ਅਥਲੀਟ ਬਲਕਾਰ ਸਫੀਪੁਰ ਪਿਛਲੇ 24 ਘੰਟਿਆਂ ਤੋਂ ਪਾਣੀ ਵਾਲੀ ਟੈਂਕੀ ਤੇ ਆਪਣੀਆਂ ਮੰਗਾਂ ਦੇ ਰੋਸ ਵਜੋਂ ਚੜ੍ਹੇ ਹਨ| ਇਸ ਤੋਂ ਇਲਾਵਾ 30 ਸਤੰਬਰ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ              ਜਾਵੇਗਾ|
ਇਸ ਮੌਕੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਹਰਬੰਸ ਸਿੰਘ ਅਤੇ ਜਸਕਰਨ ਬਠਿੰਡਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਨਵੀਨ ਬੋਹਾ ਆਪਣੇ ਜਿਲ੍ਹੇ ਦੇ 40 ਸਾਥੀਆਂ ਸਮੇਤ (ਜਿਨ੍ਹਾਂ ਵਿੱਚ ਹਰਭਜਨ ਸਿੰਘ ਮਾਨਸਾ, ਰਣਜੀਤ ਸਿੰਘ ਸੇਖੋਂ ਸ਼ਾਮਿਲ ਸਨ) ਨਾਲ ਪਹੁੰਚਿਆ|

Leave a Reply

Your email address will not be published. Required fields are marked *