ਬੇਰੁਜ਼ਗਾਰ ਈ. ਟੀ. ਟੀ. ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਪੰਜਾਬ ਸਰਕਾਰ ਦੀ ਨਿਖੇਧੀ


ਚੰਡੀਗੜ੍ਹ, 13 ਅਕਤੂਬਰ (ਸ.ਬ.) ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਸਿੱਖਿਆ ਪ੍ਰੋਵਾਈਡਰਾਂ ਨੂੰ ਪੰਜਾਬ ਰਾਜ ਯੋਗਤਾ ਪ੍ਰੀਖਿਆ ਪਾਸ ਕਰਨ ਤੋਂ ਬਿਨਾਂ ਹੀ ਯੋਗ ਠਹਿਰਾਏ ਜਾਣ ਦੀ ਨਿਖੇਧੀ ਕੀਤੀ ਹੈ| 
ਇੱਥੇ ਜਾਰੀ ਇੱਕ ਬਿਆਨ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ,  ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਕਿਹਾ ਕਿ 2364 ਈ.ਟੀ.ਟੀ. ਅਧਿਆਪਕਾਂ ਦੀਆਂ ਪੋਸਟਾਂ ਦੀ ਯੋਗਤਾ ਪੰਜਾਬ ਸਰਕਾਰ ਵਲੋਂ  ਈ.ਟੀ.ਟੀ. ਤੇ ਪੰਜਾਬ ਰਾਜ ਯੋਗਤਾ ਪ੍ਰੀਖਿਆ  ਤੈਅ ਕੀਤੀ  ਹੋਈ ਹੈ, ਦੂਜੇ ਪਾਸੇ  ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰਾਂ ਨੂੰ   ਪੰਜਾਬ ਰਾਜ ਯੋਗਤਾ ਪ੍ਰੀਖਿਆ ਪਾਸ ਕੀਤੇ ਬਿਨਾਂ ਯੋਗ ਕਰਾਰ ਦੇ ਕੇ ਬੇਰੁਜਗਾਰ ਈ ਟੀ ਟੀ ਟੈਟ ਪਾਸ  ਕਰ ਚੁਕੇ ਨੌਜਵਾਨਾਂ ਨਾਲ ਧੱਕਾ ਕੀਤਾ ਹੈ| 
ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ  ਭਰਤੀ ਵਿੱਚ ਵਾਧਾ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ|

Leave a Reply

Your email address will not be published. Required fields are marked *