ਬੇਰੁਜ਼ਗਾਰ ਦਿਵਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਡਟਵਾਂ ਵਿਰੋਧ ਪ੍ਰਦਰਸ਼ਨ

ਪਟਿਆਲਾ, 17 ਸਤੰਬਰ (ਬਿੰਦੂ ਸ਼ਰਮਾ) ਬੇਰੁਜ਼ਗਾਰ ਡੀ.ਪੀ.ਈ. ਅਧਿਆਪਕ ਯੂਨੀਅਨ  ਪੰਜਾਬ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ| ਬੋਰੁਜਗਾਰ ਅਧਿਆਪਕ 873 ਡੀ.ਪੀ.ਈ. ਦੀਆਂ ਪੋਸਟਾਂ ਵਿੱਚ ਸੋਧ ਕਰਕੇ ਇਨ੍ਹਾਂ ਨੂੰ 1873 ਕਰਵਾਉਣ ਲਈ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ| ਇਸ ਸੰਬੰਧੀ ਪ੍ਰਧਾਨ ਜਸਵੀਰ ਘੁਮਾਣ ਦੀ ਅਗਵਾਈ ਵਿੱਚ ਅੱਜ ਬੇਰੁਜ਼ਗਾਰ ਦਿਵਸ ਮਨਾਉਣ ਦਾ ਫੈਸਲਾ ਕਰਦਿਆ ਧਰਨੇ ਵਾਲੀ ਥਾਂ (ਗੁਦਾਮਾਂ ਵਾਲੀ ਟੈਂਕੀ ਡੀ.ਐਲ.ਐਫ. ਕਲੋਨੀ) ਦੇ ਸਾਹਮਣੇ ਦੁਪਹਿਰ 1.30 ਵਜੇ ਤੋਂ 2.30 ਤੱਕ ਕਾਲੀਆਂ ਪੱਟੀਆਂ ਬੰਨ ਕੇ ਮਨਾਇਆ ਗਿਆ|
ਇਸ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਟੈਂਕੀ ਉਪਰ ਚੜੇ 5 ਅਧਿਆਪਕਾਂ ਵਿਚੋਂ ਪਿੰਦੂ ਸਿੰਘ ਮੋਗਾ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਨੇ ਨਾ ਤਾਂ ਉਹਨਾਂ ਵੱਲ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ ਹੈ| ਇਥੋਂ ਤੱਕ ਕਿ ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਵੀ  ਨੁਮਾਇੰਦੇ ਵਲੋਂ ਉਨ੍ਹਾਂ ਤਕ ਪਹੁੰਚ ਨਹੀਂ ਕੀਤੀ ਗਈ|
ਉਹਨਾਂ ਦੱਸਿਆ ਕਿ ਭਲਕੇ (18 ਸਤੰਬਰ ਨੂੰ) ਰਾਤ 8 ਵੱਜ ਕੇ 8 ਮਿੰਟ ਤੇ ਮੋਮਬੱਤੀਆਂ ਜਲਾ ਕੇ ਅਤੇ ਥਾਲੀਆਂ ਖੜਕਾ ਕੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਬੇਰੁਜ਼ਗਾਰਾਂ ਨੂੰ ਰੁਜਗਾਰ ਦਿੱਤਾ ਜਾਵੇ ਜਾਂ ਫਿਰ ‘ਕੁਰਸੀ ਖਾਲੀ ਕਰੋ’ ਦੇ ਸਲੋਗਨ ਹੇਠ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਈ ਜਾਵੇਗੀ|
ਇਸ ਮੌਕੇ ਸੂਬਾ ਪ੍ਰੈਸ ਸਕੱਤਰ ਪ੍ਰੋਫੈਸਰ ਗੁਰਤੇਜ ਚੁਪਕੀ ਅਬਦੁੱਲ ਲੁਧਿਆਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਮੁਕਤਸਰ ਸਾਹਿਬ ਤੋਂ 30-30 ਮੈਂਬਰ ਧਰਨੇ ਵਿੱਚ ਸ਼ਮੂਲੀਅਤ ਕਰਨ ਪਹੁੰਚੇ|

Leave a Reply

Your email address will not be published. Required fields are marked *