ਬੇਸਮੈਂਟ ਦੀ ਉਸਾਰੀ ਦਾ ਕੰਮ ਰੋਕਿਆ

ਜੀਰਕਪੁਰ, 23 ਜੂਨ (ਪਵਨ ਰਾਵਤ) ਜੀਰਕਪੁਰ ਦੀ ਪ੍ਰੀਤ ਕਾਲੋਨੀ ਵਿੱਚ ਬਣਾਈ ਜਾ ਰਹੀ ਬੇਸਮੈਂਟ ਬਣਾਉਣ ਦਾ ਕੰਮ ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ਉੱਪਰ ਜਾ ਕੇ ਰੋਕ ਦਿੱਤਾ| ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਏਰੀਏ ਵਿਚ ਬੇਸਮੈਂਟ ਬਣਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਇੱਥੇ ਬੇਸਮੈਂਟ ਬਣਾਈ ਜਾ ਰਹੀ ਸੀ, ਜਿਸ ਨੂੰ ਅੱਜ ਰੋਕ ਦਿੱਤਾ ਗਿਆ ਹੈ|
ਇਸ ਮੌਕੇ ਉਹਨਾਂ ਵਲੋਂ ਬੇਸਮੈਂਟ ਬਣਾਉਣ ਲਈ ਵਰਤਿਆ ਜਾ ਰਿਹਾ ਸਮਾਨ ਵੀ ਜਬਤ ਕਰ ਲਿਆ ਗਿਆ|

Leave a Reply

Your email address will not be published. Required fields are marked *