ਬੈਂਕਾਂ ਅਤੇ ਏ.ਟੀ.ਐਮਾਂ ਅੱਗੇ ਅਜੇ ਵੀ ਲੱਗ ਰਹੀਆਂ ਨੇ ਲੰਮੀਆਂ ਲਾਈਨਾਂ

ਪਟਿਆਲਾ, 21 ਫਰਵਰੀ ( ਸ.ਬ.) ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਦਾ ਅਸਰ ਅਜੇ ਵੀ ਕਈ ਸ਼ਹਿਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ| ਅਜੇ ਵੀ ਪਟਿਆਲਾ, ਬਰਨਾਲਾ ਅਤੇ ਹੋਰ ਸ਼ਹਿਰਾਂ ਵਿੱਚ ਬੈਕਾਂ ਅਤੇ           ਏ. ਟੀ. ਐਮਾਂ ਅੱਗੇ ਪੈਸੇ ਲੈਣ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ| ਅਜੇ ਵੀ ਬੈਕਾਂ ਵਿੱਚੋਂ ਲੋਕਾਂ ਨੂੰ ਲੋੜੀਂਦਾ ਪੈਸਾ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕਾਂ ਦੇ ਜਰੂਰੀ ਕੰਮ ਧੰਦੇ ਅੱਧ ਵਿਚਾਲੇ ਰਹਿ ਜਾਂਦੇ ਹਨ| ਇਸ ਤੋਂ ਇਲਾਵਾ ਵੱਖ ਵੱਖ ਏ. ਟੀ. ਐਮ ਵਿੱਚੋਂ ਵੀ ਪੈਸੇ ਨਾ ਮਿਲਣ ਕਾਰਨ ਲੋਕ ਖਾਸ ਕਰਕੇ ਵਿਦਿਆਰਥੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਕਈ ਸ਼ਹਿਰਾਂ ਵਿੱਚ ਤਾਂ ਏ. ਟੀ. ਐਮਾਂ ਵਿੱਚ ਪੈਸਾ ਹੀ ਨਹੀਂ ਹੁੰਦਾ ਹੈ, ਜੋ ਕਿ ਪੂਰੇ ਲੋਕਾਂ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ| ਵੱਖ ਵੱਖ ਯੂਨੀਵਰਸਿਟੀਆਂ ਨੇੜੇ ਲੱਗੇ ਏ. ਟੀ. ਐਮ ਚਲਦੇ ਵੀ ਹਨ, ਉਹਨਾਂ ਵਿੱਚੋਂ ਪੈਸੇ ਜਲਦੀ ਹੀ ਖਤਮ ਹੋ ਜਾਂਦੇ ਹਨ| ਜਿਸ ਕਰਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਬੈਕਾਂ ਅਤੇ ਏ. ਟੀ. ਐਮਾਂ ਅੱਗੇ ਸਾਰਾ ਦਿਨ ਲਾਈਨ ਵਿੱਚ ਲੱਗਣ ਕਾਰਨ ਨੌਕਰੀ ਪੇਸ਼ਾ ਲੋਕਾਂ ਨੂੰ ਛੁੱਟੀ ਲੈਣੀ ਪੈਂਦੀ ਹੈ, ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਆਪਣਾ ਕੰਮ ਧੰਦਾ ਛੱਡਣਾ ਪੈਂਦਾ ਹੈ, ਜਿਸ ਕਰਕੇ ਲੋਕ          ਪ੍ਰੇਸ਼ਾਨ ਹੋ ਰਹੇ ਹਨ| ਨੋਟਬੰਦੀ ਦੇ ਚਾਰ ਮਹੀਨੇ ਬਾਅਦ ਵੀ ਬੈਂਕਾਂ ਅਤੇ                ਏ. ਟੀ.ਐਮਾਂ ਅੱਗੇ ਲੱਗੀਆਂ ਲਾਈਨਾਂ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਉਪਰ ਪ੍ਰਸ਼ਨ ਚਿੰਨ ਲਾ ਰਹੀਆਂ ਹਨ|

Leave a Reply

Your email address will not be published. Required fields are marked *